ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ ਨਾਲ ਨਵੇਂ ਪਰਿਵਾਰ ਦਾ ਆਗਾਜ਼ ਹੁੰਦਾ ਹੈ- ਮੁੰਡੇ ਦੇ ਸਹੁਰੇ ਪਰਿਵਾਰ ਨਾਲ ਸਾਕਾਦਾਰੀ ਦੇ ਸਬੰਧ ਜੁੜਦੇ ਹਨ ਜਿਸ ਸਦਕਾ ਲਾੜੇ ਦੇ ਬਾਪ ਦਾਦੇ ਦਾ, ਆਪਣੇ ਭਾਈਚਾਰੇ ਵਿਚ, ਮਾਣ-ਤਾਣ ਵਧਦਾ ਹੈ।

ਧੀ ਵਾਲਿਆਂ ਵਲੋਂ 11 ਜਾਂ 21 ਦਿਨ ਪਹਿਲਾਂ ਲਾੜੇ-ਪੁੱਤ ਵਾਲਿਆਂ ਦੇ ਘਰ ‘ਸਾਹੇ ਚਿੱਠੀ ਭੇਜੀ ਜਾਂਦੀ ਹੈ। ਇਹ ਚਿੱਠੀ ਭਾਈਚਾਰਾ ਕੱਠਾ ਕਰਕੇ ਪੜੀ ਜਾਂਦੀ ਹੈ ਜਿਸ ਵਿਚ ਧੀ ਵਾਲਿਆਂ ਵਲੋਂ ਵਿਆਹ ਦਾ ਦਿਨ ਨਿਸ਼ਚਿਤ ਕੀਤਾ ਹੁੰਦਾ ਹੈ। ਇਸ ਚਿੱਠੀ ਦਾ ਸੁਆਗਤ 'ਘੋੜੀਆਂ ਗਾ ਕੇ ਕੀਤਾ ਜਾਂਦਾ ਹੈ। ਇਸੇ ਦਿਨ ਤੋਂ ਮੌਤ ਵਾਲੇ ਘਰ ਰਾਤ ਸਮੇਂ ਰੋਟੀ ਟੁੱਕ ਦਾ ਕੰਮ ਮੁਕਾ ਕੇ ਆਂਢ-ਗੁਆਂਢ ਅਤੇ ਸ਼ਰੀਕੇ ਦੀਆਂ ਤੀਵੀਆਂ ਤੇ ਮੁਟਿਆਰਾਂ ਭੱਠੀਆਂ ਹੋ ਕੇ ਘੋੜੀਆਂ ਦੇ ਗੀਤ ਗਾਉਣੇ ਆਰੰਭ ਦੇਂਦੀਆਂ ਹਨ ਤੇ ਇਹ ਰੀਤ ਵਿਆਹ ਦੇ ਅੰਤਲੇ ਦਿਨ ਤਕ ਚਾਲੂ ਰਹਿੰਦੀ ਹੈ। /

‘ਸਾਹੇ ਚਿੱਠੀ ਪੜਨ ਦੀ ਰਸਮ ਸਮੇਂ ਗਾਈਆਂ ਜਾਣ ਵਾਲੀਆਂ ‘ਘੋੜੀਆਂ ਵਿਚ ਭੈਣ ਜਿੱਥੇ ਸੁੱਖਾਂ ਲਧੜੇ ਵੀਰ ਨੂੰ ਮਿਥ ਨਾਇਕਾ ਰਾਧਾ ਅਤੇ ਸੀਤਾ ਵਰਗੀ ਸੁੰਦਰ ਭਾਬੋ ਵਿਆਹ ਕੇ ਲਿਆਉਣ ਲਈ ਸਰਾਹੁੰਦੀ ਹੈ ਓਥੇ ਉਹ ਉਸ ਨੂੰ ਆਪਣੀ ਮਾਂ, ਦਾਦੀ, ਨਾਨੀ, ਭੂਆ ਅਤੇ ਭੈਣ ਨੂੰ ਨਾ ਵਿਸਾਰਨ ਦੀ ਚਿਤਾਵਨੀ ਵੀ ਦੇਂਦੀ ਹੈ। ਉਸ ਦੇ ਅਚੇਤ ਮਨ ਵਿਚ ਇਹ ਡਰ ਵਸਿਆ ਹੋਇਆ ਹੈ ਅਤੇ ਉਸ ਦਾ ਵੀਰ ਆਪਣੀ ਨਵੀਂ-ਨਵੇਲੀ ਨਾਜੋ ਦੇ ਪ੍ਰਭਾਵ ਸਦਕਾ ਉਨ੍ਹਾਂ ਨੂੰ ਵਿਸਾਰ ਦੇ। ਉਹ ਉਨ੍ਹਾਂ ਦੀ ਕੀਰਤੀ ਯਾਦ ਕਰਵਾਉਂਦੀ ਹੈ:

ਕੋਰੇ ਕੋਰੇ ਕਰੂਏ ਦੁੱਧ ਦਹੀਂ ਵੇ ਜਮਾਵਾਂ
ਸੁਖ ਲਧੜਿਆ ਵੀਰਾ
ਮਾਂ ਤੇਰੀ ਨੇ ਜਨਮ ਸਧਾਇਆ ਲਾਲ ਵੇ
ਕੋਰੇ ਕੋਰੇ ਕਰੂਏ ਦੁੱਧ ਦਹੀਂ ਵੇ ਜਮਾਵਾਂ
ਸੁਖ ਲਧੜਿਆ ਵੀਰਾ
ਨਾਨੀ ਤੇਰੀ ਨੇ ਜਨਮ ਸਧਾਇਆ ਲਾਲ ਵੇ
ਕੋਰੇ ਕੋਰੇ ਕਰੂਏ ਦੁੱਧ ਦਹੀਂ ਵੇ ਜਮਾਵਾਂ
ਸੁਖ ਲਧੜਿਆ ਵੀਰਾ
ਦਾਈ ਤੇਰੀ ਨੇ ਜਨਮ ਸਧਾਇਆ ਲਾਲ ਵੇ

ਭੈਣ ਉਸ ਨੂੰ ਬਚਪਨ ਦੇ ਉਹ ਦਿਨ ਵੀ ਯਾਦ ਕਰਵਾਉਂਦੀ ਹੈ ਜਦੋਂ
ਭੂਆ ਤੇ ਭੈਣ ਉਸ ਨੂੰ ਲਾਡ ਲਡਾਉਂਦੀਆਂ ਸਨ:

ਮਹਿੰਦੀ ਸ਼ਗਨਾਂ ਦੀ 58