ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/42

ਇਹ ਸਫ਼ਾ ਪ੍ਰਮਾਣਿਤ ਹੈ

15.
ਉੱਠ ਸਵੇਰੇ ਮੈਂ ਪਾਂਧੇ ਦੇ ਜਾਵਾਂ
ਆਪਣੇ ਬੰਨਰੇ ਦਾ ਮੈਂ ਸਾਹਾ ਸਧਾਵਾਂ
ਨੰਦ ਜੀ ਦੀ ਬੰਸਰੀ ਸੌਣੇ ਨਾ ਦੇਵੇ
ਪਲਕਾਂ ਲਗਣੇ ਨਾ ਦੇਵੇ
ਨੰਦ ਜੀ ਦੀ ਬੰਸਰੀ

ਉੱਠ ਸਵੇਰੇ ਮੈਂ ਦਰਜ਼ੀ ਦੇ ਜਾਵਾਂ
ਆਪਣੇ ਬੰਨਰੇ ਦਾ ਮੈਂ ਸੂਟ ਸਮਾਵਾਂ
ਨੰਦ ਜੀ ਦੀ ਬੰਸਰੀ ਸੌਣੇ ਨਾ ਦੇਵੇ
ਪਲਕਾਂ ਲਗਣੇ ਨਾ ਦੇਵੇ
ਨੰਦ ਜੀ ਦੀ ਬੰਸਰੀ

ਉਠ ਸਵੇਰੇ ਮੈਂ ਲਲਾਰੀ ਦੇ ਜਾਵਾਂ
ਆਪਣੇ ਬੰਨਰੇ ਦਾ ਮੈਂ ਚੀਰਾ ਰੰਗਾਵਾਂ
ਨੰਦ ਜੀ ਦੀ ਬੰਸਰੀ ਸੌਣੇ ਨਾ ਦੇਵੇ
ਪਲਕਾਂ ਲਗਣ ਨਾ ਦੇਵੇ
ਨੰਦ ਜੀ ਦੀ ਬੰਸਰੀ

16.
ਚੜ੍ਹ ਚੜ੍ਹ ਚੰਦਾ
ਵੇ ਚੌਦੇ ਦਿਆ ਚੰਦਾ
ਚਾਨਣ ਕਰੀਂ ਵੇ ਚੁਫ਼ੇਰੇ
ਕਿਸੇ ਰਾਜੇ ਨੇ ਢੁਕਣਾ
ਵੇ ਮੇਰੇ ਬਾਬਲ ਵਿਹੜੇ
ਵੇ ਮੇਰੇ ਬਾਬਲ ਦਿਓ ਲਾਗੀਓ
ਵੇ ਖਾਣਾ ਖ਼ੂਬ ਬਣਾਇਓ
ਬਾਬਲ ਦੇਸਾਂ ਦਾ ਰਾਜਾ
ਵੇ ਕਿਤੇ ਨਿੰਦਿਆ ਨਾ ਜਾਵੇ

ਚੜ੍ਹ ਚੜ੍ਹ ਚੰਦਾ
ਵੇ ਚੌਦੇ ਦਿਆ ਚੰਦਾ

ਮਹਿੰਦੀ ਸ਼ਗਨਾਂ ਦੀ/ 44