ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/36

ਇਹ ਸਫ਼ਾ ਪ੍ਰਮਾਣਿਤ ਹੈ

ਨੈਣੀਂ ਨੀਂਦ ਨਾ ਆਵੇ

1.
ਬੀਬੀ ਦਾ ਜਰਮਿਆਂ
ਬੀਬੀ ਦੇ ਬਾਬੇ ਨੇ ਸੁਣਿਆਂ
ਬੈਠਾ ਸੀਸ ਨਿਵਾ
ਤੂੰ ਕਿਉਂ ਬੈਠਾ ਸੀਸ ਨਿਵਾ
ਮੈਂ ਤਾਂ ਆਈ ਆਂ ਲੇਖ ਲਖਾ

ਬੀਬੀ ਦਾ ਜਰਮਿਆਂ
ਬੀਬੀ ਦੇ ਬਾਬਲ ਨੇ ਸੁਣਿਆਂ
ਬੈਠਾ ਸੀਸ ਨਿਵਾ
ਤੂੰ ਕਿਉਂ ਬੈਠਾ ਬਾਬਲ ਸੀਸ ਨਿਵਾ
ਮੈਂ ਤਾਂ ਆਈ ਆਂ ਲੇਖ ਲਖਾ

ਬੀਬੀ ਦਾ ਜਰਮਿਆਂ
ਬੀਬੀ ਦੇ ਮਾਮੇ ਨੇ ਸੁਣਿਆਂ
ਬੈਠਾ ਸੀਸ ਨਿਵਾ
ਤੂੰ ਕਿਉਂ ਬੈਠਾ ਮਾਮਾ ਸੀਸ ਨਿਵਾ
ਮੈਂ ਤਾਂ ਆਈ ਆਂ ਲੇਖ ਲਖਾ

2.
ਵਰ ਜੁ ਟੋਲਣ ਚੱਲਿਆ ਪਿਓ ਮੇਰਿਆ
ਰਾਜੇ ਬਨਸੀਆ
ਪੱਲੇ ਬੰਨ੍ਹ ਲੈ ਬਾਬਲਾ ਦੰਮ ਵੇ
ਚੋਪੜ ਖੇਲਦੇ ਦੋ ਜਣੇ
ਪਿਓ ਮੇਰਿਆ ਰਾਜੇ ਬੰਸੀਆ ਵੇ

ਮਹਿੰਦੀ ਸ਼ਗਨਾਂ ਦੀ/ 34