ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/262

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

5.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਬੱਲਾਂ
ਸੱਭੇ ਸਾਲ਼ੀਆਂ ਸੋਹਣੀਆਂ
ਮੈਂ ਕੀਹਨੂੰ ਲੈ ਚੱਲਾਂ

6.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਥਾਲ਼
ਆਹ ਕੁੜੀ ਤਾਂ ਬਹੁਤੀ ਸੋਹਣੀ
ਏਹਨੂੰ ਲੈ ਜਾਂ ਨਾਲ਼

7.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਸੋਟੀਆਂ
ਉਪਰੋਂ ਤਾਂ ਤੁਸੀਂ ਮਿੱਠੀਆਂ
ਦਿਲ ਦੇ ਵਿਚੋਂ ਖੋਟੀਆਂ

8.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਝਾਵਾਂ
ਸਾਲੀ ਮੇਰੀ ਨੇ ਚੂੰਢੀ ਵੱਢੀ
ਹੁਣ ਕੀ ਲਾਜ ਬਣਾਵਾਂ

9.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਚੀਰੀ
ਆਹ ਕੁੜੀ ਤਾਂ ਬਹੁਤੀ ਸੋਹਣੀ
ਔਹ ਅੱਖਾਂ ਦੀ ਟੀਰੀ

ਮਹਿੰਦੀ ਸ਼ਗਨਾਂ ਦੀ/266