ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/249

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਨੀ ਫੇਰ ਕਦ ਨੱਚੇਗ
ਨੱਚ ਲੈ ਪਟੋਲਾ ਬਣ ਕੇ
15 .
ਗੇੜਾ ਦੇ ਜੱਟੀਏ
ਕੋਹਲੂ ਵਰਗੀ ਤੂੰ
16 .
ਤੇਰੇ ਪੈਰ ਨੱਚਣ ਨੂੰ ਕਰਦੇ
ਨੱਚਦੀ ਕਾਹਤੋਂ ਨੀ
17.
ਨੱਚ ਕਲਬੂਤਰੀਏ
ਦੇ ਕੇ ਸ਼ੌਕ ਦਾ ਗੇੜਾ
18 .
ਘੁੰਡ ਦਾ ਭੋਲੀਏ ਕੰਮ ਕੀ ਗਿੱਧੇ ਵਿਚ
ਏਥੇ ਬੈਠੇ ਤੇਰੇ ਹਾਣੀ
ਜਾਂ ਘੁੰਡ ਕੱਢਦੀ ਬਹੁਤੀ ਸੋਹਣੀ
ਜਾਂ ਘੁੰਡ ਕੱਢਦੀ ਕਾਣੀ
ਤੂੰ ਤਾਂ ਮੈਨੂੰ ਦਿਸੇਂ ਸ਼ਕੀਨਣ
ਘੁੰਡ 'ਚੋਂ ਮੈਂ ਅੱਖ ਪਛਾਣੀ
ਖੁਲ੍ਹ ਕੇ ਨੱਚ ਲੈ ਨੀ
ਬਣ ਜਾ ਗਿੱਧੇ ਦੀ ਰਾਣੀ
19 .
ਨੱਚ ਲੈ ਬਸੰਤ ਕੁਰੇ
ਨਿੱਤ ਨਿੱਤ ਨੀ ਭਾਣਜੇ ਵਿਆਹੁਣੇ
20.
ਨਿੱਕੀ ਹੁੰਦੀ ਮੈਂ ਰਹੀ ਨਾਨਕੇ
ਖਾਂਦੀ ਦੁੱਧ ਮਲਾਈਆਂ
ਤੁਰਦੀ ਦਾ ਲੱਕ ਝੂਟੇ ਖਾਂਦਾ
ਮਹਿੰਦੀ ਸ਼ਗਨਾਂ ਦੀ/ 253