ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/215

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

33.
ਆਉਂਦੀ ਕੁੜੀਏ ਜਾਂਦੀ ਕੁੜੀਏ
ਉੱਚੀਆਂ ਕੰਧਾਂ ਨੀਵੇਂ ਆਲ਼ੇ
ਚਾਹਾਂ ਵਾਲੇ ਬੁਲ੍ਹ ਫੂਕਦੇ
ਮੌਜਾਂ ਮਾਣਦੇ ਢੰਡਿਆਈਆਂ ਵਾਲੇ
ਚਾਹਾਂ ਵਾਲੇ ਬੁਲ੍ਹ ਫੂਕਦੇ

34.
ਖੜੋਤੀਏ ਕੁੜੀਏ ਬਚਨੀਏ ਦਾਰੀਏ
ਭੱਠੀ ਭਨਾ ਲੈ ਨੀ ਡੇਲੇ
ਚਿਰਾਂ ਦਿਆਂ ਵਿਛੜਿਆਂ ਦੇ
ਅੱਜ ਹੋ ਗੇ ਸਬੱਬ ਨਾਲ਼ ਮੇਲੇ
ਚਿਰਾਂ ਦਿਆਂ ਵਿਛੜਿਆਂ ਦੇ

35.
ਆਉਂਦੀ ਕੁੜੀਏ ਜਾਂਦੀ ਕੁੜੀਏ
ਭੰਨ ਕਿੱਕਰਾਂ ਦੇ ਡਾਹਣੇ
ਅੱਜ ਛੜੇ ਮੰਚ ਜਾਣਗੇ
ਪਾਏ ਦੇਖ ਕੇ ਰੰਨਾਂ ਦੇ ਬਾਣੇ
ਅੱਜ ਛੜੇ ਮੱਚ ਜਾਣਗੇ

36.
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਪੇੜਾ
ਅਸੀਂ ਕਿਹੜਾ ਨਿੱਤ ਆਵਣਾ
ਸਾਡਾ ਵਜਣਾ ਸਬੱਬ ਨਾਲ ਗੇੜਾ
ਅਸਾਂ ਕਿਹੜਾ ਨਿੱਤ ਆਵਣਾ

ਮਹਿੰਦੀ ਸ਼ਗਨਾਂ ਦੀ/219