ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/202

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੰਗੀ ਨਹੀਂ ਸੀ- ਆਰਥਿਕ ਮੰਦਹਾਲੀ ਕਾਰਨ ਉਹ ਆਪਣੀਆਂ ਧੀਆਂ ਦੇ
ਵਿਆਹ ਤਾਂ ਨਿੱਕੀ ਉਮਰ ਵਿਚ ਕਰ ਦੇਂਦੇ ਸਨ ਪਰੰਤੁ ਮੁਕਲਾਵਾ ਤੋਰਨ ਵਿਚ
ਕਾਫ਼ੀ ਸਮਾਂ ਲੰਘਾ ਦੇਂਦੇ ਸਨ ਜਿਸ ਕਾਰਨ ਵਿਆਹੀਆਂ ਮੁਟਿਆਰਾਂ ਦੇ ਚਾਅ
ਮਧੋਲੇ ਜਾਂਦੇ ਸਨ। ਉਨ੍ਹਾਂ ਦੀਆਂ ਦਬੀਆਂ ਭਾਵਨਾਵਾਂ ਨੂੰ ਮੇਲਣਾਂ ਵਿਅੰਗ ਦੇ ਰੂਪ
ਵਿਚ ਪ੍ਰਗਟਾਉਂਦੀਆਂ ਹਨ

ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਚਾਂਦੀ
ਤੇਰੇ ਨਾਲੋਂ ਬਾਂਦਰੀ ਚੰਗੀ
ਜਿਹੜੀ ਨਿੱਤ ਮੁਕਲਾਵੇ ਜਾਂਦੀ
ਤੇਰੇ ਨਾਲੋਂ ਬਾਂਦਰੀ ਚੰਗੀ
ਵਿਆਹੀ ਮੁਟਿਆਰ ਦੀ ਬੇਬਸੀ ਨੂੰ ਪ੍ਰਗਟ ਕਰਨ ਵਾਲ਼ਾ ਇਕ ਹੋਰ
ਗੀਤ ਹੈ:

ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਦਾ ਪਾਵਾ
ਨੀ ਛਾਤੀ ਤੇਰੀ ਪੁੱਤ ਮੰਗਦੀ
ਤੇਰੇ ਪਟ ਮੰਗਦੇ ਮੁਕਲਾਵਾ
ਛਾਤੀ ਤੇਰੀ ਪੁੱਤ ਮੰਗਦੀ
ਪੰਜਾਬ ਦੀ ਮੁਟਿਆਰ ਹੀਰ, ਸੱਸੀ, ਸੋਹਣੀ ਤੇ ਸਾਹਿਬਾਂ ਵਾਂਗ ਨਿੱਜੀ
ਆਜ਼ਾਦੀ ਲਈ ਜਾਗਰੂਕ ਨਹੀਂ ਹੈ। ਇਸੇ ਕਰਕੇ ਮੇਲਣਾਂ ਬੜੀ ਬੇਬਾਕੀ ਨਾਲ਼ ਗਾਉਂਦੀਆਂ ਹਨ

ਆਉਂਦੀ ਕੁੜੀ ਨੇ ਸੁੱਥਣ ਸਮਾਈ
ਘੱਗਰੇ ਦਾ ਮੇਚ ਦਵਾ ਦਾਰੀਏ
ਮਨ ਭਾਉਂਦਾ, ਮਨ ਭਾਉਂਦਾ
ਯਾਰ ਹੰਢਾ ਦਾਰੀਏ
ਮਨ ਭਾਉਂਦਾ

ਏਥੇ ਹੀ ਬਸ ਨਹੀਂ ਉਹ ਤਾਂ ਆਪਣਾ ਪਲੇਠਾ ਮੰਡਾ ਆਪਣੇ ਦਿਲ-
ਜਾਨੀ ਨੂੰ ਅਰਪਨ ਕਰਨ ਲਈ ਤਤਪਰ ਹੈ:

ਮਹਿੰਦੀ ਸਗਨਾਂ ਦੀ/206