ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/199

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਰਜੇੇਂ ਜਨਾਹ ਬੰਦਿਆ

ਸਮਾਜਿਕ ਤੇ ਰਾਜਸੀ ਚੇਤਨਾ ਵਾਲੇ ਗੀਤਾਂ ਤੋਂ ਇਲਾਵਾ ਮੇਲਣਾਂ
ਹਾਸੇ-ਠੱਠੇ ਦਾ ਮਾਹੌਲ ਪੈਦਾ ਕਰਨ ਲਈ ਨਗ ਹੋ ਕੇ ਰੁਮਾਂਚਿਕ ਗੀਤ ਵੀ
ਗਾਉਂਦੀਆਂ ਹਨ ਤੇ ਇਕ ਦੂਜੀ ਨਾਲ ਨੋਕ-ਝੋਕ ਵੀ ਕਰਦੀਆਂ ਹਨ:

ਚਲੀ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਥਾਲ਼ੀ
ਤੈੈਂ ਕੀ ਸ਼ੇਰ ਮਾਰਨਾ
ਤੇਰੇ ਬਾਪ ਨੇ ਬਿੱਲੀ ਨਾ ਮਾਰੀ
ਤੈੈਂ ਕੀ ਸ਼ੇਰ ਮਾਰਨਾ
ਜੋਬਨ ਮੱਤੀਆਂ ਸਰੂ ਕੱਦ ਸ਼ੌਕੀਨ ਮੇਲਣਾਂ ਦੇ ਬਣ ਬਣ ਪੈਂਦੇ ਰੂਪ ਦੀ
ਝਾਲ ਝੱਲੀ ਨਹੀਂ ਜਾਂਦੀ ਵੇਖਣ ਵਾਲਿਆਂ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ।
ਉਹ ਆਪਣੇ ਕਾਰਜ ਛੱਡ ਕੇ ਉਨ੍ਹਾਂ ਵਲ ਵੇਖਦੇ ਰਹਿੰਦੇ ਹਨ:

ਆਉਂਦੀ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਸ਼ੀਸ਼ੀ
ਘਗਰੇ ਦਾ ਫੇਰ ਦੇਖ ਕੇ
ਥਾਣੇਦਾਰ ਨੇ ਕਚਹਿਰੀ ਬੰਦ ਕੀਤੀ
ਘਗਰੇ ਦਾ ਫੇਰ ਦੇਖ ਕੇ
ਆਪਣੇ ਆਪਣੇ ਸ਼ੌਕ ਹਨ- ਹੱਥ ਚ ਰੁਮਾਲ ਫੜ ਕੇ ਮੜਕ ਨਾਲ ਤੁਰਨ
ਦਾ ਆਪਣਾ ਅੰਦਾਜ਼ ਹੈ:

ਆਉਂਦੀ ਕੁੜੀ ਨੇ ਸੁਥਣ ਸਮਾਈ
ਕੁੰਦੇ ਚਾਰ ਰੱਖਦੀ
ਮਾਰੀ ਸ਼ੌਕ ਦੀ, ਮਾਰੀ ਸ਼ੱਕ ਦੀ
ਹੱਥ 'ਚ ਰੁਮਾਲ ਰੱਖਦੀ
ਮਾਰੀ ਸ਼ੌਕ ਦੀ
ਮਲੂਕ ਜਹੀ ਸ਼ੌਕੀਨ ਨਾਜੋ ਅੱਖਾਂ ਨਾਲ਼ ਲੱਡੂ ਭੋਰਦੀ ਹੈ। ਨਜ਼ਾਕਤ ਤਾ
ਕੋਈ ਮੁੱਲ ਨਹੀਂ

ਮਹਿੰਦੀ ਸ਼ਗਨਾਂ ਦੀ/ 203