ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/187

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

135
ਕਿੱਕਰ ਵੀ ਵਢਾਂ ਗਜ਼ ਕਰਾਂ
ਗਜ਼ ਕਰਾਂ ਕਮਾਣ
ਗਿਣ ਗਿਣ ਛਮਕਾਂ ਮਾਰਦੀ
ਤੇਰਾ ਦਿੰਦੀ ਕਲੇਜਾ ਛਾਣ

136.
ਸੁਣ ਵੇ ਹਰੇ ਸਾਫ਼ੇ ਵਾਲਿਆ
ਤੇਰੇ ਸਾਫ਼ੇ 'ਤੇ ਬੈਠੀ ਜੂੰ
ਹੋਰਨਾਂ ਨੇ ਛੋਡੀਆਂ ਗੋਰੀਆਂ
ਤੇਰੀ ਗੋਰੀ ਨੇ ਛੱਡਿਆ ਤੂੰ

137.
ਚੁਟਕੀ ਵੀ ਮਾਰਾਂ ਰਾਖ ਦੀ
ਤੈਨੂੰ ਖੋਤਾ ਲਵਾਂ ਬਣਾ
ਨੌਂ ਮਣ ਛੋਲੇ ਲੱਦ ਕੇ
ਤੈਨੂੰ ਪਾਵਾਂ ਸ਼ਹਿਰ ਦੇ ਰਾਹ

138.
ਚੁਟਕੀ ਮਾਰਾਂ ਕੁੜੀਏ ਰਾਖ ਦੀ
ਤੈਨੂੰ ਬਾਂਦਰੀ ਲਵਾਂ ਬਣਾ
ਗਲ਼ ਵਿਚ ਸੰਗਲੀ ਪਾ ਕੇ
ਤੈਨੂੰ ਦਰ ਦਰ ਲਵਾਂ ਟਪਾ

139.
ਅੱਠ ਕੂਏਂ ਨੌਂ ਪਾੜਛੇ ਵੇ ਕੁੜਮਾਂ
ਤੇ ਪਾਣੀ ਘੁੰਮਣ ਘੇਰ
ਜੇ ਤੂੰ ਚਤਰ ਸੁਜਾਨ
ਤਾਂ ਦਸ ਪਾਣੀ ਕਿਤਨੇ ਸ਼ੇਰ

ਮਹਿੰਦੀ ਸ਼ਗਨਾ ਦੀ/191