ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/185

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

125.
ਚਾਂਦੀ ਸਜੀ ਤੇਰੀ ਘੋੜੀ ਸਜਨਾ
ਸੋਨੇ ਦੀ ਲਗਾਮ
ਜਿਨ੍ਹਾਂ ਰਾਹੀਂ ਤੂੰ ਆਇਆ ਸਜਨਾ
ਤਾਰੇ ਕਰਨ ਸਲਾਮ

126.
ਸਾਡੇ ਨਵੇਂ ਸੱਜਣ ਘਰ ਆਏ
ਸਲੋਨੀ ਦੇ ਨੈਣ ਭਲੇ
ਸਾਨੂੰ ਕੀ ਕੀ ਵਸਤ ਲਿਆਏ
ਸਲੋਨੀ ਦੇ ਨੈਣ ਭਲੇ

127.
ਛੰਨਾ ਭਰਿਆ ਕਣਕ ਦਾ
ਵਿਚੋਂ ਚੁਗਦੀ ਆਂ ਰੋੜ
ਕੁੜੀਆਂ ਵੰਨੀ ਝਾਕਦਿਓ
ਥੋਡੇ ਅੱਖੀਂ ਦੇਵਾਂ ਤੋੜ

128.
ਕਾਣਿਆਂ ਵੇ ਕੱਜ ਮਾਰਿਆ
ਕਾਹਨੂੰ ਆਇਆ ਸੰਸਾਰ
ਹੱਥ ਨਾ ਬੰਨ੍ਹਿਆਂ ਕੰਗਣਾ
ਤੇਰੇ ਬੂਹੇ ਨਾ ਬੈਠੀ ਨਾਰ

129.
ਕਾਣਿਆਂ ਵੇ ਕੱਜ ਮਾਰਿਆ
ਕਦੋਂ ਚੱਲੀਂ ਸਾਡੇ ਖੇਤ
ਗੰਨਾ ਦੇਵਾਂ ਪਟ ਕੇ
ਤੇਰੀ ਅੱਖ ਚ ਪਾਵਾਂ ਰੇਤ

ਮਹਿੰਦੀ ਸ਼ਗਨਾ ਦੀ/189