ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/173

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

70.
ਦੋ ਕਬੂਤਰ ਰੰਗਲੇ
ਚੁਗਦੇ ਨਦੀਓਂ ਪਾਰ
ਉਤਰ ਨੀ ਭਾਬੋ ਡੋਲ਼ਿਓਂ
ਦੇਖ ਸਹੁਰੇ ਦਾ ਬਾਰ

71.
ਉਤਰ ਨੀ ਭਾਬੋ ਡੋਲ਼ਿਓਂ
ਦੇੇਖ ਸਹੁਰੇ ਦਾ ਬਾਰ
ਧੀਆਂ ਨੂੰ ਪਾਉਂਦੇ ਕੰਢੀਆਂ
ਨੂੰਹਾਂ ਨੂੰ ਨੌ ਲੱਖੇ ਹਾਰ

72.
ਹੱਥ ਵੀ ਤੇਰਾ ਰੰਗਲਾ ਭਾਬੋ
ਚੀਚੀ ਸੋਹੇ ਨੀ ਛਾਪ
ਸਾਡੀ ਰੋਟੀ ਤਾਂ ਖਾਈਂ
ਜੇ ਲਿਆਮੇਂ ਭੈਣ ਦਾ ਨੀ ਸਾਕ

73.
ਕਿਉਂ ਬੈਠੀ ਨੀ ਭਾਬੋ ਕਿਉਂ ਬੈਠੀ
ਕਿਉਂ ਬੈਠੀ ਦਿਲਗੀਰ
ਡੱਬਾ ਪਾਇਆ ਟੂੰਬਾਂ ਦਾ
ਤੇਰੇ ਮੂਹਰੇ ਲਾਇਆ ਵੀਰ

74.
ਕਿਉਂ ਖੜ੍ਹੀ ਨੀ ਭਾਬੋ ਕਿਉਂ ਖੜ੍ਹੀ
ਕਿਉਂ ਖੜੀ ਦਿਲਗੀਰ
ਲੜ ਫੜ ਪਿੱਛੇ ਲੱਗ ਜਾ
ਅੱਗੇ ਲੱਗੇ ਮੇਰਾ ਵੀਰ
.

ਮਹਿੰਦੀ ਸ਼ਗਨਾ ਦੀ/177