ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/169

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਭੈਣ ਕਸੀਦੇਦਾਰ



53.
ਉੱਚਾ ਬੁਰਜ ਲਾਹੌਰ ਦਾ
ਨੀਵੇਂ ਰੱਖਦੀ ਬਾਰ
ਭੈਣ ਸਾਡੀ ਨੂੰ ਐਂ ਰੱਖਿਓ
ਜਿਵੇਂ ਗਲ਼ ਫੁੱਲਾਂ ਦਾ ਹਾਰ

54.
ਤੂੰ ਵੀ ਬੋਲੀ ਘਰ ਆਪਣੇ
ਮੈਂ ਪਛਾਣਿਆਂ ਬੋਲ
ਤੂੰ ਸਿਵਿਆਂ ਦੀ ਭੂਤਨੀ
ਮੈਂ ਬਾਗਾਂ ਦੀ ਕੋਲ

55.
ਡੱਬੀ ਸੱਜਣੋ ਕੰਚ ਦੀ
ਵਿਚ ਸੋਨੇ ਦੀ ਤਾਰ
ਜੇ ਤੂੰ ਪੜ੍ਹਿਆ ਫ਼ਾਰਸੀ
ਸਾਡੀ ਭੈਣ ਕਸੀਦੇ-ਦਾਰ

56.
ਚਕਲ਼ੇ ਪਰ ਚਕਲ਼ੀ
ਚਕਲ਼ੇ ਪਰ ਢੀਮ
ਭੈਣ ਪਿਆਰੀ ਨਾ ਮਿਲ਼ੀ
ਖਾ ਮਰਾਂਗੀ ਫੀਮ

ਮਹਿੰਦੀ ਸ਼ਗਨਾ ਦੀ/173