ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/167

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ




ਪੈਸਾ ਵੀ ਕਰਲੀਂ ਬਾਬਾ ਠੀਕਰੀ



46.
ਪੈਸਾ ਵੀ ਕਰਲੀਂ ਬਾਬਾ ਠੀਕਰੀ
ਦਿਲ ਕਰ ਲੀਂ ਦਰਿਆ
ਲਾਡਲੇ ਪੋਤੇ ਨੂੰ ਵਿਆਹ ਕੇ
ਸੋਭਾ ਲੈ ਘਰ ਆ

47.
ਦੰਮਾਂ ਦਾ ਬੰਨ੍ਹ ਲੈ ਚੌਂਤਰਾ ਬਾਪੂ ਜੀ
ਮੋਹਰਾਂ ਦਾ ਲਾ ਲੋ ਜੀ ਢੇਰ
ਦੰਮ ਬਥੇਰੇ ਆਉਣਗੇ
ਕਦੀ ਸਮਾਂ ਨਾ ਆਵੇ ਫੇਰ

48.
ਜੇ ਬਾਬਾ ਤੈੈਂ ਰਤਨ ਟੋਲ਼ਿਆ
ਰਤਨ ਬੈਠਾ ਮੇਰੇ ਸਾਹਮਣੇ
ਜੇ ਰਤਨ ਵਿਚ ਵਿਗਾੜ ਹੋਵੇ
ਉਮਰ ਭਰ ਦੇਊਂਗੀ ਉਲਾਂਭੜੇ

49.
ਜਿੱਦਣ ਬੀਬੀ ਤੂੰ ਜਨਮੀਂ
ਦਿਨ ਸੀ ਮੰਗਲਵਾਰ
ਮਾਘੀ ਸੋਭਾ ਪਾ ਗਈ
ਤੂੰ ਨੇਕੀ ਲੈ ਗਈ ਨਾਲ਼

ਮਹਿੰਦੀ ਸ਼ਗਨਾ ਦੀ/171