ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/162

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

21.
ਚਾਂਦੀ ਦੀ ਵੀਰਾ ਕਾਗਤੀ
ਸੋਨੇ ਕਲਮ ਦੁਆਤ
ਸ਼ਾਹੀ ਲੇਖਾ ਕਰਦਾ
ਤੇਰੀ ਹਾਕਮ ਪੁਛਦੇ ਬਾਤ

22.
ਜੰਡੀ ਵੀ ਵੱਢਾਂ ਵੀਰਾ ਦੁੱਧ ਕੱਢਾਂ
ਕੋਈ ਦੁੱਧ ਦੀ ਬਣਾਵਾਂ ਵੇ ਖੀਰ
ਅੱਜ ਭਰਾਵੀਂ ਤੂੰ ਰਲ਼ਿਆ
ਕੋਈ ਜੰਗ ਵਿਚ ਹੋਇਆ ਵੇ ਸੀਰ

23.
ਵੀਰਾ ਵੇ ਪਟਵਾਰੀਆ
ਤੂੰ ਜਾਵੇਂ ਕੁਮਲਾ
ਜੇ ਮੈਂ ਹੋਵਾਂ ਬੱਦਲੀ
ਸੂਰਜ ਦੇਵਾਂ ਛੁਪਾ

24.
ਆਉਂਦਾ ਵੇ ਵੀਰਾ ਤੂੰ ਸੁਣਿਆਂ
ਰੋੜੇ ਵਾਲ਼ੀ ਢਾਬ
ਵੇ ਤੇਰੇ ਹੇਠ ਵਿਛਾਵਾਂ ਰੇਸ਼ਮੀਂ
ਤੈਨੂੰ ਝੱਲਾਂ ਪੱਖੇ ਦੀ ਵਾਲ

25.
ਹੱਥ ਵੇ ਬੰਨ੍ਹਿਆਂ ਵੀਰਾ ਕੰਗਣਾ
ਕਿ ਡੌਲੇ ਬਾਜੂਬੰਦ
ਭਾਈਆਂ ਦੇ ਵਿਚ ਇਉਂ ਸੋਹੇਂ
ਜਿਉਂ ਤਾਰਿਆਂ ਵਿਚ ਚੰਦ

ਮਹਿੰਦੀ ਸ਼ਗਨਾ ਦੀ/166