ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/153

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਉਂਦੀ ਜਾਂਦੀ ਰਹਾਂ ਵਾਚਦੀ
ਮੈਂ ਤਾਂ ਗੂੜ੍ਹੇ ਨੈਣਾ ਦੇ ਨਾਲ

ਤੇਰਾ ਵੀ ਮੇਰਾ ਦਿਓਰਾ ਇਕ ਮਨ
ਕੋਈ ਲੋਕਾਂ ਭਾਣੇ ਦੋ
ਕੰਡਾ ਧਰ ਕੇ ਤੋਲ ਲੈ
ਕੋਈ ਹਵਾ ਬਰਾਬਰ ਹੋ

ਦਿਓਰ ਦੇ ਮਿਠੜੇ ਬੋਲ ਭਾਬੀ ਨੂੰ ਸੰਤੁਸ਼ਟੀ ਤੇ ਆਤਮਕ ਰੰਜ ਪ੍ਰਦਾਨ
ਕਰਦੇ ਹਨ:

ਤੇਰਾ ਵੀ ਬੋਲਿਆ ਦਿਓਰਾ ਇਉਂ ਲੱਗੇ
ਜਿਉਂ ਸ਼ਰਬਤ ਦਾ ਘੁੱਟ
ਇਕ ਭਰੇਂਦੀ ਦੋ ਭਰਾਂ ਵੇ ਦਿਓਰਾ
ਮੇਰੇ ਟੁੱਟਣ ਸਰੀਰੀਂ ਦੁੱਖ
ਜਾਦੀ

ਚਾਲੀ ਪੰਜਾਹ ਸਾਲ ਪਹਿਲਾਂ ਦੀਆਂ ਗੱਲਾਂ ਹਨ ਓਦੋਂ ਬਰਾਤਾਂ, ਰਥਾਂ,
ਬੈਲ ਗਡੀਆਂ, ਘੋੜੀਆਂ ਅਤੇ ਉਨਾਂ ’ਤੇ ਸਵਾਰ ਹੋ ਕੇ ਮੁੰਡਿਆਂ ਨੂੰ ਵਿਆਹੁਣ
ਜਾਂਦੀਆਂ ਸਨ। ਪੂਰੇ ਤਿੰਨ ਦਿਨ ਬਰਾਤ ਨੇ ਠਹਿਰਨਾ। ਸਾਰੇ ਪਿੰਡ ਵਿਚ
ਗਹਿਮਾ ਗਹਿਮੀ ਹੋ ਜਾਣੀ। ਆਮ ਤੌਰ `ਤੇ ਬਰਾਤ ਆਥਣ ਸਮੇਂ ਹੀ ਢੁੱਕਦੀ
ਸੀ। ਅਜ ਕਲ੍ਹ ਵਾਂਗ ਔਰਤਾਂ ਨੂੰ ਬਰਾਤ ਨਾਲ਼ ਲਿਜਾਣ ਦਾ ਰਿਵਾਜ ਨਹੀਂ
ਸੀ। ਬਰਾਤ ਦੇ ਢੁਕਾਅ ’ਤੇ ਕੁੜਮਾਂ ਤੇ ਮਾਮਿਆਂ ਦੀ ਮਿਲਣੀ ਕਰਵਾਉਣ
ਉਪਰੰਤ ਜੰਨ ਅਥਵਾ ਬਰਾਤ ਦਾ ਉਤਾਰਾ ਜੰਨ-ਘਰ ਜਾਂ ਧਰਮਸ਼ਾਲਾ ਵਿਚ
ਕਰਵਾਇਆ ਜਾਂਦਾ। ਪਹਿਲੀ ਰਾਤ ਦੀ ਰੋਟੀ ਜਿਸ ਨੂੰ "ਕੁਆਰੀ ਰੋਟੀ ਜਾਂ
'ਮਿੱਠੀ ਰੋਟੀ’ ਆਖਦੇ ਸਨ ਘਿਓ ਬੂਰੇ ਜਾਂ ਚੌਲ਼ ਸ਼ੱਕਰ ਨਾਲ ਦਿੱਤੀ ਜਾਂਦੀ।
'ਮਿੱਠੀ ਰੋਟੀ’ ਵੇਲੇ ਲਾੜਾ ਬਰਾਤ ਨਾਲ ਰੋਟੀ ਖਾਣ ਨਹੀਂ ਸੀ ਜਾਂਦਾ, ਉਸ ਦੀ
ਉਸ ਦੀ ਡੇਰੇ ਭੇਜੀ ਜਾਂਦੀ। ਗੈਸਾਂ ਅਤੇ ਲਾਲਟੈਣਾਂ ਦੇ ਚਾਨਣ ਵਿਚ ਬਰਾਤੀ
ਧਰਤੀ ਤੇ ਵਛਾਏ ‘ਕੋਰਿਆਂ 'ਤੇ ਬੈਠ ਕੇ ਰੋਟੀ ਛਕਦੇ। ਏਧਰ ਜਨਾਨੀਆਂ ਨੇ
ਰਾਤ ਦਾ ਸੁਆਗਤ ਹੇਅਰਿਆਂ ਤੇ ਸਿਠਣੀਆਂ ਨਾਲ ਕਰਨਾ- ਕੁੜਮ ਤੇ
ਬਰਾਤੀਆਂ ਨੂੰ ਪਹਿਲਾਂ ਮਿੱਠੇ ਤੇ ਮਗਰੋਂ ਸਲੂਣੇ ਹੇਅਰੇ ਦੇ ਕੇ ਕੋਈ ਸਮਾਂ ਬੰਨ੍ਹ
ਦੇਣਾ-ਪਹਿਲੇ ਹੇਅਰੇ ਵਿਚ ਸੁਆਗਤੀ ਬੋਲ ਬੋਲਣੇ:

ਮਹਿੰਦੀ ਸ਼ਗਨਾਂ ਦੀ/157