ਹੇਅਰੇ
'ਹੇਅਰਾ’ ਪੰਜਾਬ ਵਿਸ਼ੇਸ਼ ਕਰਕੇ ਮਾਲਵਾ ਖੇਤਰ ਦਾ ਲੰਬੀ ਹੇਕ ਨਾਲ
ਗਾਇਆ ਜਾਣ ਵਾਲਾ ਗੀਤ-ਰੂਪ ਹੈ ਜਿਸ ਨੂੰ ਗਾਉਣ ਦੀ ਪਰੰਪਰਾ ਬਹੁਤ
ਪੁਰਾਣੀ ਹੈ। ਇਹ ਛੋਟੇ ਆਕਾਰ ਦਾ ਦੋ ਤੁਕਾਂ ਵਾਲਾ ਗੀਤ-ਕਾਵਿ ਹੈ ਜਿਸ ਦੀ
ਬਣਤਰ ਦੋਹੇ ਨਾਲ ਮੇਲ ਖਾਂਦੀ ਹੈ। ਇਹ ਇਕ ਮਾਤ੍ਰਿਕ ਛੰਦ ਹੈ ਜਿਸ ਦਾ ਵਿਧੀ
ਵਧਾਨ ਦੋਹੇ ਵਾਲਾ ਹੀ ਹੈ। ਗਾਈਨ ਵਿਧੀ ਵਿਚ ਫ਼ਰਕ ਹੈ। ਦੋਹੇ ਆਮ ਤੌਰ 'ਤੇ
ਮਰਦਾਂ ਵਲੋਂ ਗਾਏ ਜਾਂਦੇ ਹਨ ਜਿਸ ਨੂੰ ਦੋਹੇ ਲਾਉਣਾ ਆਖਦੇ ਹਨ ਪਰੰਤੂ ਹੇਅਰੇ
ਕੇਵਲ ਔਰਤਾਂ ਵਲੋਂ ਹੀ ਗਾਏ ਜਾਂਦੇ ਹਨ ਜਿਸ ਨੂੰ ਔਰਤਾਂ ਕੱਠੀਆਂ ਹੋ ਕੇ ਜੋਟਿਆਂ
ਦੇ ਰੂਪ ਵਿਚ ਗਾਉਂਦੀਆਂ ਹਨ।
ਹੇਅਰਾ ਸ਼ਗਨਾਂ ਦਾ ਗੀਤ ਹੈ ਜੋ ਵਿਆਹ ਸ਼ਾਦੀਆਂ ਦੀਆਂ ਵੱਖ-ਵੱਖ
ਰਸਮਾਂ 'ਤੇ ਨਿਭਾਈਆਂ ਜਾਣ ਵਾਲੀਆਂ ਰੀਤਾਂ ਸਮੇਂ ਔਰਤਾਂ ਵਲੋਂ ਗਾਇਆ
ਜਾਂਦਾ ਹੈ। ਮੰਗਣੇ ਦੀ ਰਸਮ ਸਮੇਂ ਭੈਣਾਂ ਭਰਾਵਾਂ ਨੂੰ ਹੇਅਰੇ' ਦੇਂਦੀਆਂ ਹਨ। ਹੇਅਰੇ
ਗਾਉਣ ਨੂੰ ਹੇਅਰੇ ਦੇਣਾ ਆਖਦੇ ਹਨ। ਵਟਣਾ ਮਲਣ, ਜੰਨ ਚੜ੍ਹਨ ਸਮੇਂ, ਲਾੜੇ
ਨੂੰ ਸੁਰਮਾ ਪਾਉਣ ਤੇ ਸਲਾਮੀ ਵੇਲੇ ਭੈਣਾਂ ਵੀਰਾਂ ਨੂੰ ਅਤੇ ਭਰਜਾਈਆਂ ਦਿਓਰਾਂ ਨੂੰ ਰਸ ਭਰਪੂਰ ਹੇਅਰੇ ਦੇ ਕੇ ਵਿਨੋਦ ਭਰਪੂਰ ਸਮਾਂ ਬੰਨ੍ਹ ਦੇਂਦੀਆਂ ਹਨ। ਜੰਨ
ਦੇ ਢੁਕਾ ਸਮੇਂ ਮੇਲਣਾਂ ਵਲੋਂ ਬਰਾਤੀਆਂ ਅਤੇ, ਲਾੜੇ ਨੂੰ ਹੇਰੋ ਦੇਣ ਦਾ ਰਿਵਾਜ ਹੈ।
ਫੇਰਿਆਂ ਵੇਲੇ, ਰੋਟੀ ਖਾਣ ਸਮੇਂ ਅਤੇ ਖਟ ਵਖਾਉਣ ਦੇ ਅਵਸਰ 'ਤੇ ਮੇਲਣਾਂ ਕੁੜਮ,
ਲਾੜੇ ਅਤੇ ਬਰਾਤੀਆਂ ਨੂੰ ਵਿਅੰਗ ਭਰਪੁਰ ਹੇਅਰੇ ਦੇ ਕੇ ਵਾਤਾਵਰਣ ਵਿਚ ਸੁਗੰਧੀ
ਬਖੇਰ ਦੇਂਂਦੀਆਂ ਹਨ। ਲਾੜੇ ਤੋਂ ਛੰਦ ਸੁਣਨ ਸਮੇਂ ਸਾਲੀਆਂ ਜੀਜੇ ਦੇ ਗਿਆਨ ਦੀ
ਪਰਖ ਕਰਦੀਆਂ ਹੋਈਆਂ ਬੁਝਾਰਤਾਂ ਰੂਪੀ ਹੇਅਰੇ ਲਾ ਕੇ ਸਮੁੱਚੇ ਮਾਹੌਲ ਨੂੰ ਗੰਭੀਰ
ਤੇ ਹੁਲਾਸ ਭਰਪੂਰ ਬਣਾ ਦੇਂਦੀਆਂ ਹਨ। ਡੋਲੀ ਦੀ ਵਿਦਾਇਗੀ ਸਮੇਂ ਭੈਣਾਂ ਵਲੋਂ
ਵਿਦਾ ਹੋ ਰਹੀ ਭੈਣ ਨੂੰ ਅਤੇ ਭਰਜਾਈਆਂ ਵਲੋਂ ਨਣਦ ਨੂੰ ਦਿੱਤੇ ਗਏ ਵੈਰਾਗਮਈ ਹੇਅਰੇ ਸਾਰੇ ਵਾਤਾਵਰਣ ਨੂੰ ਸੋਗੀ ਬਣਾ ਦੇਂਦੇ ਹਨ। ਹੇਅਰਿਆਂ ਦੇ ਦਰਦੀਲੇ
ਬੋਲ ਸਰੋਤਿਆਂ ਦੀਆਂ ਅੱਖਾਂ ਵਿਚ ਹੰਝੂਆਂ ਦੀ ਝੜੀ ਲਾ ਦੇਂਦੇ ਹਨ- ਗਲਾ ਭਰ
ਭਰ ਆਉਂਦਾ ਹੈ। ਸਹੁਰੇ ਘਰ ਆਈ ਡੋਲੀ ਦੇ ਸੁਆਗਤ ਸਮੇਂ ਭੈਣਾਂ ਆਪਣੀ
ਨਵੀਂ ਭਰਜਾਈ ਦਾ ਸੁਆਗਤ ਉਸ ਦੇ ਹੁਸਨ ਦੀ ਮਹਿਮਾ ਗਾਉਣ ਵਾਲੇ ਹੇਅਰੇ ਗਾ ਕੇ
ਮਹਿਦੀ ਸ਼ਗਨਾ ਦੀ/153