ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/132

ਇਹ ਸਫ਼ਾ ਪ੍ਰਮਾਣਿਤ ਹੈ

72.
ਕੁੜਮ ਜੁ ਚੜ੍ਹ ਆਇਆ ਜੰਨ
ਗੁਰੂ ਜਾਣੇ ਸ਼ਾਵਾ ਗੁਰੂ ਜਾਣੇ
ਮਗਰੇ ਹੀ ਚੜ੍ਹ ਆਈ ਰੰਨ
ਗੁਰੂ ਜਾਣੇ ਸ਼ਾਵਾ ਗੁਰੂ ਜਾਣੇ
ਜੇ ਤੇਰੀ ਮੁੜ ਆਵੇ ਰੰਨ
ਗੁਰੂ ਜਾਣੇ ਸ਼ਾਵਾ ਗੁਰੂ ਜਾਣੇ
ਸਾਡੇ ਪੀਰਾਂ ਫ਼ਕੀਰਾਂ ਨੂੰ ਮੰਨ
ਗੁਰੂ ਜਾਣੇ ਸ਼ਾਵਾ ਗੁਰੂ ਜਾਣ

73.
ਸੁਣਿਆਂ ਨੀ ਮਾਸੜ ਦੇ ਪਿੱੱਸੂ ਲੜਿਆ
ਹਾਂ ਜੀ ਹਾਂ ਪਿੱੱਸੂ ਲੜਿਆ
ਪਿੱੱਸੂ ਕਮਲਾ਼ ਦੀਵਾਨਾ
ਕੁੜ੍ਹਮ ਦੀ ਗੋਗੜ ਉੱਤੇ ਚੜ੍ਹਿਆ
ਹਾਂ ਜੀ ਹਾਂ ਗੋਗੜ ’ਤੇ ਚੜਿਆਂ
ਓਥੇ ਬੜੀ ਰੇਲ ਚਲੀ
ਓਥੇ ਬੜਾ ਤਮਾਸ਼ਾ ਹੋਇਆ
ਓਥੇ ਵੇਖਣ ਲੋਕ ਆਇਆ
ਨੀ ਕਹਿੰਦੇ ਪਿੰਸੂ ਲੜਿਆ
ਹਾਂ ਜੀ ਹਾਂ ਪਿੱਸੂ ਲੜਿਆ

.

ਮਹਿੰਦੀ ਸ਼ਗਨਾਂ ਦੀ/ 136