ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/115

ਇਹ ਸਫ਼ਾ ਪ੍ਰਮਾਣਿਤ ਹੈ

32.
ਅਸਾਂ ਨਾ ਲੈਣੇ
ਪੱਤਾਂ ਬਾਝ ਕਰੇਲੇ
ਲਾੜੇ ਦਾ ਚਾਚਾ ਐਂ ਝਾਕੇ
ਜਿਵੇਂ ਚਾਮਚੜਿਕ ਦੇ ਡੇਲੇ

33.
ਨੀ ਮੈਂ ਅੱਜ ਸੁਣਿਆਂ ਨੀ
ਬਾਰੀ ਦੇ ਓਹਲੇ ਵਜ਼ੀਰ ਖੜਾ
ਨੀ ਮੈਂ ਅੱਜ ਸੁਣਿਆਂ ਨੀ
ਲਾੜੇ ਦੀ ਅੰਮਾਂ ਦਾ ਯਾਰ ਖੜਾ
ਲਾੜੇ ਦੀਏ ਮਾਏਂ ਨੀ
ਸੁਨਿਆਰ ਤੇਰਾ ਯਾਰ
ਨੀ ਸੁਨਿਆਰ ਲਿਆਵੇ ਚੂੜੀਆਂ
ਸੁਨਿਆਰ ਲਿਆਵੇ ਹਾਰ
ਨੀ ਪਹਿਨ ਲੈ ਪਿਆਰੀਏ
ਮੈਂ ਨੀ ਤੇਰਾ ਯਾਰ
34.
ਨੀ ਮੈਂ ਹੁਣ ਦੇਖਿਆ
ਬਾਰੀ ਦੇ ਓਹਲੇ ਵਜ਼ੀਰ ਖੜਾ
ਨੀ ਮੈਂ ਹੁਣ ਦੇਖਿਆ

ਨੀ ਮੈਂ ਹੁਣ ਸੁਣਿਆਂ
ਲਾੜੇ ਦੀ ਬੇਬੇ ਦਾ ਯਾਰ ਖੜਾ
ਨੀ ਮੈਂ ਹੁਣ ਸੁਣਿਆਂ
ਲਾੜੇ ਦੀ ਬੇਬੇ ਦਾ ਯਾਰ ਖੜਾ

ਨੀ ਸੁਨਿਆਰਾ ਤੇਰਾ ਯਾਰ
ਸੁਨਿਆਰਾ ਤੇਰਾ ਯਾਰ
ਨੀ ਸੁਨਿਆਰਾ ਲਿਆਵੇ ਚੂੜੀਆਂ
ਸੁਨਿਆਰਾ ਲਿਆਵੇ ਹਾਰ

ਮਹਿੰਦੀ ਸ਼ਗਨਾਂ ਦੀ/119