ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/108

ਇਹ ਸਫ਼ਾ ਪ੍ਰਮਾਣਿਤ ਹੈ

ਲਾੜਾ ਲਾਡਲਾ ਨੀ

17.
ਆ ਜਾ ਝੱਟ ਬਹਿ ਜਾ ਕ੍ਰਿਸ਼ਨਾ
ਕੰਵਲ ਫੁੱਲਾਂ ਦੀ ਠੰਡੀ ਛਾਂ
ਵੇ ਪਾਣੀ ਤੈਨੂੰ ਮੈਂ ਦਿੰਨੀ ਆਂ
ਸਾਬਣ ਦੇਵੇਗੀ ਤੇਰੀ ਮਾਂ

ਆ ਜਾ ਝਟ ਬਹਿ ਜਾ ਕ੍ਰਿਸ਼ਨਾ
ਕੰਵਲ ਫੁੱਲਾਂ ਦੀ ਠੰਡੀ ਛਾਂ
ਵੇ ਬਸਤਰ ਤੈਨੂੰ ਮੈਂ ਦਿੰਨੀ ਆਂ
ਪਲੰਘ ਦੇਵੇਗੀ ਤੇਰੀ ਮਾਂ

ਆ ਜਾ ਝਟ ਬਹਿ ਜਾ ਕ੍ਰਿਸ਼ਨਾ
ਕੰਵਲ ਫੁੱਲਾਂ ਦੀ ਠੰਡੀ ਛਾਂ
ਬੂਟ ਤੈਨੂੰ ਮੈਂ ਦਿੰਨੀ ਆਂ
ਮੁਕਟ ਦੇਵੇਗੀ ਤੇਰੀ ਮਾਂ

ਆ ਜਾ ਝਟ ਬਹਿ ਜਾ ਕ੍ਰਿਸ਼ਨਾ
ਕੰਵਲ ਫੁੱਲਾਂ ਦੀ ਠੰਡੀ ਛਾਂ
ਕੁੜਤਾ ਤੈਨੂੰ ਮੈਂ ਦਿੰਨੀ ਆਂ
ਬਟਨ ਦੇਵੇਗੀ ਤੇਰੀ ਮਾਂ

ਆ ਜਾ ਝਟ ਬਹਿ ਜਾ ਕ੍ਰਿਸ਼ਨਾ
ਕੰਵਲ ਫੁੱਲਾਂ ਦੀ ਠੰਡੀ ਛਾਂ
ਵੇ ਭੋਜਨ ਤੈਨੂੰ ਮੈਂ ਦਿੰਨੀ ਆਂ
ਥਾਲੀ ਦੇਵੇਗੀ ਤੇਰੀ ਮਾਂ

ਮਹਿੰਦੀ ਸ਼ਗਨਾਂ ਦੀ/112