ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/294

ਇਹ ਸਫ਼ਾ ਪ੍ਰਮਾਣਿਤ ਹੈ

ਜਿਉਂ ਇਲ਼੍ਹ ਦੇ ਆਲ੍ਹਣੇ ਆਂਡਾ
258
ਮੇਰਾ ਯਾਰ ਪਟ ਦਾ ਲੱਛਾ ਪਟਵਾਰੀ
ਧੁੱਪ ਵਿੱਚ ਥਾਂ ਮਿਣਦਾ
259
ਟੰਗਣੇ ਤੇ ਟੰਗਣਾ
ਗਜ਼ ਫੁਲਕਾਰੀ
ਦੇਖੋ ਮੇਰੇ ਲੇਖ
ਮੈਨੂੰ ਢੁਕਿਆ ਪਟਵਾਰੀ
ਟੰਗਣੇ ਤੇ ਟੰਗਣਾ
ਗਜ਼ ਫੁਲਕਾਰੀ
ਦੇਖੋ ਮੇਰੇ ਲੇਖ
ਮੇਰੀ ਚੱਲੇ ਮੁਖਤਿਆਰੀ
260
ਟਿੱਕਾ ਸਰਕਾਰੋਂ ਘੜਿਆ
ਜੜਤੀ ਤੇ ਰੁੱਠੜਾ ਨਾ ਜਾਈਂ
ਵੇ ਪਟਵਾਰੀ ਮੁੰਡਿਆ
ਜਿਹਲਮ ਦੀ ਨੌਕਰੀ ਨਾ ਜਾਈਂ
ਵੇ ਪਟਵਾਰੀ ਮੁੰਡਿਆ
ਜਿਹਲਮ ਦੀ ਨੌਕਰੀ ਨਾ ਜਾਈਂ ਵੇ
261
ਰੜਕੇ ਰੜਕੇ ਰੜਕੇ
ਗਾਂ ਪਟਵਾਰੀ ਦੀ
ਲੈ ਗੇ ਚੋਰੜੇ ਫੜਕੇ
ਅਧਿਆਂ ਨੂੰ ਚਾਅ ਚੜ੍ਹਿਆ
ਅੱਧੇ ਰੌਂਦੇ ਹੱਥਾਂ ਤੇ ਹੱਥ ਧਰਕੇ
ਮੁੰਡਾ ਪਟਵਾਰੀ ਦਾ
ਬਹਿ ਗਿਆ ਕਤਾਬਾਂ ਫੜਕੇ
ਝਾਂਜਰ ਪਤਲੋ ਦੀ
ਠਾਣੇਦਾਰ ਦੇ ਚੁਬਾਰੇ ਵਿੱਚ ਖੜਕੇ
ਦਾਰੂ ਪੀਣਿਆਂ ਦੇ-
ਹਿੱਕ ਤੇ ਗੰਡਾਸੀ ਖੜਕੇ

292/ਮਹਿਕ ਪੰਜਾਬ ਦੀ