ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/293

ਇਹ ਸਫ਼ਾ ਪ੍ਰਮਾਣਿਤ ਹੈ

ਸਰਕਾਰੂ ਬੰਦੇ
249
ਪਟਵਾਰੀ
ਦੋ ਵੀਰ ਦਈਂ ਵੇ ਰੱਬਾ
ਇਕ ਮੁਨਸ਼ੀ ਤੇ ਇਕ ਪਟਵਾਰੀ
250
ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ
ਅੱਗੇ ਤੇਰੇ ਭਾਗ ਬੱਚੀਏ
251
ਵੇ ਤੂੰ ਜਿੰਦ ਪਟਵਾਰੀਆ ਮੇਰੀ
ਮਾਹੀਏ ਦੇ ਨਾਂ ਲਿਖਦੇ
252
ਕੋਠੇ ਤੋਂ ਉਡ ਕਾਵਾਂ
ਸਦ ਪਟਵਾਰੀ ਨੂੰ
ਜਿੰਦ ਮਾਹੀਏ ਦੇ ਨਾਂ ਲਾਵਾਂ
253
ਬੋਲੀਆਂ ਦਾ ਪਾਵਾਂ ਬੰਗਲਾ
ਜਿੱਥੇ ਵਸਿਆ ਕਰੇ ਪਟਵਾਰੀ
254
ਮੁੰਡਾ ਪੱਟਿਆ ਨਵਾਂ ਪਟਵਾਰੀ
ਅੱਖਾਂ ਵਿੱਚ ਪਾ ਕੇ ਸੁਰਮਾ
255
ਤੇਰੀ ਚਾਲ ਨੇ ਪੱਟਿਆ ਪਟਵਾਰੀ
ਲੱਡੂਆਂ ਨੇ ਤੂੰ ਪਟਤੀ
256
ਕਿਹੜੇ ਪਿੰਡ ਦਾ ਬਣਿਆ ਪਟਵਾਰੀ
ਕਾਗਜਾਂ ਦੀ ਬੰਨ੍ਹੀ ਗਠੜੀ
257
ਅੱਖ ਪਟਵਾਰਨ ਦੀ

291/ਮਹਿਕ ਪੰਜਾਬ ਦੀ