ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/287

ਇਹ ਸਫ਼ਾ ਪ੍ਰਮਾਣਿਤ ਹੈ

ਗਹਿਣੇ ਗੱਟੇ


213
ਆਰਸੀ
ਅੱਧੀ ਰਾਤੀਂ ਪਾਣੀ ਮੰਗਦਾ
ਮੈਂ ਤਾਂ ਆਰਸੀ ਦਾ ਕੌਲ ਬਣਾਇਆ
214
ਸੱਗੀ ਫੁਲ
ਥੜ੍ਹਿਆਂ ਬਾਝ ਨਾ ਪਿੱਪਲ ਸੋਂਹਦੇ
ਫੁੱਲਾਂ ਬਾਝ ਫੁਲਾਹੀਆਂ
ਸਿੱਗੀ ਫੁੱਲ ਸਿਰਾਂ ਤੇ ਸੋਂਹਦੇ
ਪੈਰੀਂ ਝਾਂਜਰਾਂ ਪਾਈਆਂ
ਸੂਬੇਦਾਰਨੀਆਂ-
ਨੱਚਣ ਗਿੱਧੇ ਵਿੱਚ ਆਈਆਂ
215
ਰਾਜ ਦੁਆਰੇ ਬਹਿਗੀ ਰਾਜੋ
ਰੱਤਾ ਪੀਹੜਾ ਡਾਹ ਕੇ
ਕਿਓੜਾ ਛਿੜਕਿਆ ਆਸੇ ਪਾਸੇ
ਅਤਰ ਫਲੇਲ ਰਮਾ ਕੇ
ਸੱਗੀ ਤੇ ਫੁੱਲ ਬਆੜੀ ਸੋਂਹਦੇ
ਰੱਖੇ ਦੰਦ ਚਮਕਾ ਕੇ
ਕੰਨਾਂ ਦੇ ਵਿੱਚ ਸਜਣ ਕੋਕਰੂ
ਰੱਖੇ ਵਾਲੇ ਲਿਸ਼ਕਾ ਕੇ
ਬਾਹਾਂ ਦੇ ਵਿੱਚ ਸਜਦਾ ਚੂੜਾ
ਛਾਪਾਂ ਰੱਖੇ ਸਜਾ ਕੇ
ਪੈਰਾਂ ਦੇ ਵਿੱਚ ਸਜਣ ਪਟੜੀਆਂ
ਵੇਖ ਲੈ ਮਨ ਚਿੱਤ ਲਾ ਕੇ
ਨਵੀਂ ਵਿਆਹੁਲੀ ਨੂੰ-
ਸਭ ਦੇਖਣ ਘੁੰਡ ਚੁਕਾ ਕੇ
216

285/ਮਹਿਕ ਪੰਜਾਬ ਦੀ