ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/286

ਇਹ ਸਫ਼ਾ ਪ੍ਰਮਾਣਿਤ ਹੈ

209
ਭੌਰ
ਇਹ ਭੌਰ ਕਿਹੜੇ ਪਿੰਡ ਦਾ
ਜਿਹੜਾ ਘੁੰਡ ਚੀਂ ਅੱਖੀਆਂ ਮਾਰੇ
210
ਜਦੋਂ ਬਿਸ਼ਨੀ ਬਾਗ ਵਿੱਚ ਆਈ
ਭੌਰਾਂ ਨੂੰ ਭੁਲੇਖਾ ਪੈ ਗਿਆ
211
ਤੇਰੇ ਵਰਗੇ ਜੁਆਨ ਬਥੇਰੇ
ਮੇਰੇ ਉੱਤੇ ਭੌਰ ਮਿੱਤਰਾ
212
ਭਰਿੰਡ
ਮੁੰਡਾ ਅਨਦਾਹੜੀਆ ਸੁੱਕਾ ਨਾ ਜਾਵੇ
ਲੜਜਾ ਭਰਿੰਡ ਬਣ ਕੇ

284/ਮਹਿਕ ਪੰਜਾਬ ਦੀ