ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/285

ਇਹ ਸਫ਼ਾ ਪ੍ਰਮਾਣਿਤ ਹੈ

201
ਤੋਤਾ
ਸਾਡੇ ਤੋਤਿਆਂ ਨੂੰ ਬਾਗ ਬਥੇਰੇ
ਨਿੰਮ ਦਾ ਤੂੰ ਮਾਣ ਨਾ ਕਰੀਂ
202
ਮੋਰ
ਚੀਕੇ ਚਰਖਾ ਬਿਸ਼ਨੀਏਂ ਤੇਰਾ
ਲੋਕਾਂ ਭਾਣੇ ਮੋਰ ਬੋਲਦਾ
203
ਬਗਲਾ
ਬਾਹਮਣੀ ਦਾ ਪੱਟ ਲਿਸ਼ਕੇ
ਜਿਉਂ ਕਾਲੀਆਂ ਘਟਾਂ ਚ ਬਗਲਾ
204
ਚੁਗਲ
ਕਾਟੋ ਦੁੱਧ ਰਿੜਕੇ
ਚੁਗਲ ਝਾਤੀਆਂ ਮਾਰੇ
205
ਤਿੱਤਰ
ਮਿੱਤਰਾਂ ਦੇ ਪੁੱਤਰਾਂ ਨੂੰ
ਮੈਂ ਹੱਥ ਤੇ ਚੋਗ ਚੁਗਾਵਾਂ
206
ਬਾਜ
ਹਾਏ ਨਰਮ ਕਾਲਜਾ ਧੜਕੇ
ਡੋਰਾਂ ਸਣੇ ਬਾਜ ਉਡਗੇ
207
ਕਾਲੀ ਤਿੱਤਰੀ ਕਮਾਦੋਂ ਨਿਕਲੀ
ਉਡਦੀ ਨੂੰ ਬਾਜ ਪੈ ਗਿਆ
208
ਬਟੇਰਾ
ਸੁੱਟ ਕੰਗਣੀ ਲੜਾ ਲੈ ਬਟੇਰਾ
ਰੱਜੀਏ ਬਟੇਰੇ ਬਾਜਣੇ

283/ਮਹਿਕ ਪੰਜਾਬ ਦੀ