ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/225

ਇਹ ਸਫ਼ਾ ਪ੍ਰਮਾਣਿਤ ਹੈ



421

ਬਲਦ ਲਾਣੇ ਦਾ
ਧੀ ਘਰਾਣੇ ਦੀ

422

ਮਾੜਾ ਢੱਗਾ
ਛੱਤੀ ਰੋਗ

423

ਲਾਖੇ ਗੋਰੇ ਹੱਥ ਨਾ ਪਾਈਂ
ਚਾਰ ਕੋਹ ਅਗੇਰੇ ਜਾਈਂ

424

ਕਾਲ਼ੇ ਕਪਲੇ ਹੱਥ ਨਾ ਪਾਈਂ
ਭਾਵੇਂ ਦਸ ਕੋਹ ਅੱਗੇ ਜਾਈਂ

425

ਦਾਂਦ ਖੀਰਾ ਲਿਆ
ਘਾਟਾ ਕਦੇ ਨਾ ਪਾ

426

ਭੂੰਗਾ ਬੈਲ ਹੋ ਪਰਲੇ ਪਾਰ
ਸੌਦਾ ਕਰਲੋ ਉਰਲੇ ਪਾਰ

427

ਬੈਲ ਸਿੰਗਾਲਾ
ਮਰਦ ਮੁਛਾਲਾ

428

ਬੌਲਦ ਨਾਰਾ
ਤੇ ਜੱਟ ਖਾਹਰਾ

429

ਛੋਟੀ ਗਰਦਣ ਬੈਂਗਣ ਖੁਰਾ
ਖਰੀਦ ਲਓ ਨਾ ਹੋਸੀ ਬੁਰਾ

430

ਐਸਾ ਬੈਲ ਨਾ ਹੁੰਦਾ ਬੁਰਾ
ਪਤਲੀ ਪੂਛ ਤੇ ਬੈਂਗਣ ਖੁਰਾ

431

ਲੋਹੇ ਲਾਖੇ ਹੱਥ ਨਾ ਪਾਈਂ

ਬੱਗਾ ਚਿੱਟਾ ਢੂੰਡ ਲਿਆਈਂ

223/ਮਹਿਕ ਪੰਜਾਬ ਦੀ