ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/211

ਇਹ ਸਫ਼ਾ ਪ੍ਰਮਾਣਿਤ ਹੈ
ਜਿਨ੍ਹਾਂ ਲਈ ਪਰਾਈ ਸਿੱਖ

332

ਕਮਾਦੀ ਬੀਜੋ ਫੱਗਣ
ਫੇਰ ਦੇਖੋ ਕਮਾਦੀ ਦੀ ਲੱਗਣ

333

ਜੋ ਜੋਂ ਪੰਜਵੀਂ ਕੱਤਕ ਗੱਡੇ
ਇਕ ਕਨਾਲੋਂ ਇੱਕ ਉੱਠ ਲੱਦੇ

334

ਅਨੰਤ ਚੌਦੇਂ ਨੂੰ ਬੀਜੇ ਛੋਲੇ

ਮੀਂਹ ਪਵੇ ਤਾਂ ਹੋਣ ਭਬੋਲੇ
ਨਾ ਪਵੇ ਮੀਂਹ

ਤਾਂ ਖਸਮ ਧਰਤੀ ਫਰੋਲੇ

335

ਅੱਸੂ ਵਿੱਚ ਕਣਕ ਰਹੀਵੇ

ਸਾਵਣ ਮੱਕ ਜਵਾਰ
ਚੇਤਰ ਫੱਗਣ ਕੱਕੜੀਆਂ

ਵਿਸਾਖ ਵਿੱਚ ਬਨਵਾੜ*[1]

336

ਬੀ ਪਾ ਸਵੱਲਾ
ਭਰ ਲੈ ਪੱਲਾ

337

ਕਣਕ ਦੇ ਵੱਢ ਕਮਾਦੀ ਕੀਤੀ

ਕੀਤਾ ਜੀਆਂ ਦਾ ਖੌ
ਬਾਹਰ ਵਾਲਾ ਬਾਹਰ ਖਲੋਤਾ

ਅੰਦਰ ਵਾਰ ਨਾ ਸੌਂ

338

ਸੇਂਜੀ ਦੇ ਵੱਢ ਕਮਾਦੀ ਬੀਜੀ
ਅੰਦਰ ਵੜ ਕੇ ਸੌਂ

339

ਕਣਕ ਕਮਾਦੀ ਸੰਘਣੀ

ਟਾਵੀਂ-ਟਾਵੀਂ ਕੰਗਣੀ


  1. ਬਨਵਾੜ-ਕਪਾਹ

209/ ਮਹਿਕ ਪੰਜਾਬ ਦੀ