ਪੰਨਾ:ਮਹਾਨ ਕੋਸ਼ ਭਾਗ 1.pdf/16

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੯) ਇਤਿਹਾਸਲੇਖਕਾਂ ਨੇ ਜੇ ਕੋਈ ਭੁੱਲ ਕੀਤੀ ਹੈ, ਤਾਂ ਉਸ ਦਾ ਸ਼ੋਧਨ ਪ੍ਰਬਲ ਪ੍ਰਮਾਣਾਂ ਨਾਲ ਕੀਤਾ ਹੈ, ਦੇਖੋ, ਜਯਸਿੰਘ, ਧੂਰੀ, ਬੀਰੋ ਬੀਬੀxxx ਆਦਿ ਸ਼ਬਦ, (੨੦) ਕਿਸੇ ਰਸਮ ਨਾਲ ਸੰਬੰਧਿਤ ਸ਼ਬਦਾਂ ਦੀ ਪੂਰੀ ਤਸ਼ਰੀਹ ਕੀਤੀ ਗਈ ਹੈ, ਦੇਖੋ, ਔਸੀ, ਕiਉਂ ਉਡਾਉਣਾ, ਜੂਠ ਵਿੱਚ ਧਨ ਪਾਉਣਾ, ਤਣੀ ਛੁਹਣੀ, ਪਾਣੀ ਵਾਰਨਾxxx ਆਦਿ ਸ਼ਬਦ. (੨੧) ਔਖੇ ਸ਼ਬਦ ਅਤੇ ਤੁਕਾਂ ਦੇ ਮੁੱਢ ਦੇ ਸ਼ਬਦ ਜਾਂ ਪਦ ਲਿਖਕੇ ਸਾਰੇ ਸ਼ਬਦ ਅਰ ਤੁਕ ਦਾ ਅਰਥ ਇੱਕ ਥਾਂ ਕਰਦਿੱਤਾ ਹੈ, ਦੇਖੋ, ਅਣਮੜਿਆ ਮੰਦਲ ਬਾਜੈ,_*ਅਧਮ ਚੰਡਾਲੀ,_*ਏਕ ਮਰੰਤੇ ਦੋਇ ਮੁਏ,_**ਤੀਸ ਇਕੁ ਅਰੁ ਪੰਜਿ ਸਿਧੁ )_ਫੀਲ,_*ਪਹਿਲਾ ਪੂਤੁ ਪਿਛੈਰੀ ਮਾਈ, xxx ਆਦਿ ਸ਼ਬਦ. (੨੨) ਪ੍ਰਾਕ੍ਰਿਤ ਅਤੇ ਪੰਜਾਬੀ ਵਯਾਕਰਣ ਅਨੁਸਾਰ ਸੰਸਕ੍ਰਿਤ ਦੇ ਸ਼ਬਦਾਂ ਦਾ ਪਰਿਵਰਤਨ ਨਾ ਸਮਝਕੇ ਕੋਸ਼ਲੇਖਕਾਂ ਅਤੇ ਗਯਾਨੀਆਂ ਨੇ ਜੋ ਪ੍ਰਕਰਣ ਵਿਰੁੱਧ ਅਰਥ ਕੀਤੇ ਹਨ, ਉਨਾਂ ਦਾ ਬਾਣੀ ਦੇ ਭਾਵ ਅਨੁਸਾਰ ਸ਼ੁੱਧ ਅਰਥ ਕੀਤਾ ਗਿਆ ਹੈ. ਦੇਖੋ, ਸੁੰਨ ੯, ਗੁਲਾਲੁ ੨, ਪਰ ੩, ਪਰਲ ੨, ਪਾਵਸxxx ਆਦਿ ਸ਼ਬਦ, (੨੩) ਕੋਸ਼ਾਂ ਦੀ ਰੀਤਿ ਤੋਂ ਵਿਰੁੱਧ, ਕਈ ਸ਼ਬਦ ਵਾਧੂ ਇਸ ਲਈ ਦਿੱਤਗਏ ਹਨ, ਜਿਸ ਤੋਂ ਅਧਪੜੇ ਗਨੀ, ਗੁਰਬਾਣੀ ਦੇ ਮਨਭਾਉਂਦੇ ਅਰਥ, ਸ਼ਬਦ ਦੇ ਭਾਵ ਤੋਂ ਉਲਟ ਨਾ ਕਰ ਸਕਣ, ਜਿਵੇਂ-ਚਊੜ ਅੱਗੇ ਚਉੜਿ ਅਤੇ ਰਿੰਨ ਅੱਗੇ ਰਿੰਨਿ ਸ਼ਬਦ ਵੱਖ ਦਿੱਤਾ ਹੈ.* ਐਸੇ ਹੀ ਗੁਰਿ, ਜਪਿ, ਮਨਿ, ਸੰਘਰਿxxx ਆਦਿ ਸ਼ਬਦ ਦੇਖੋ. (੨੪) ਸੰਸਕ੍ਰਿਤ ਅਰਬੀ ਫ਼ਾਰਸੀ ਦੇ ਸ਼ੁੱਧ ਸ਼ਬਦ ਲਿਖਣ ਲਈ ਨਵੇਂ ਅੱਖਰ ਬਣਾਏਗਏ ਹਨ, ਜਿਸ ਤੋਂ ਉੱਚਾਰਣ ਜਾਣਨ ਲਈ ਆਸਾਨੀ ਹੋਵੇ. ਇਸ ਸੰਬੰਧ ਵਿੱਚ ਇਹ ਦੱਸ ਦੇਣਾ ਭੀ ਜਰੂਰੀ ਹੈ ਕਿ ਜਦ ਸੰਸਕ੍ਰਿਤ ਅਤੇ ਅਰਬੀ ਫ਼ਾਰਸੀ ਦਾ ਪਾਠ ਗੁਰਮੁਖੀ ਅੱਖਰਾਂ ਵਿੱਚ ਲਿਖਣਾ ਹੋਵੇ, ਜਾਂ ਕੋਸ਼ ਦੇ ਕਿਸੇ ਸ਼ਬਦ ਦਾ ਉਚਾਰਣ ਦੱਸਣਾ ਹੋਵੇ, ਤਦ ਇਹ ਨਵੇਂ ਅੱਖਰ ਵਰਤਣੇ ਚਾਹੀਏ; ਸਾਧਾਰਣ ਪੰਜਾਬੀ ਲਿਖਣ ਲੱਗਿਆਂ ਇਨ੍ਹਾਂ ਦਾ ਵਰਤਣਾ ਠੀਕ ਨਹੀਂ, ਭਾਸ਼ਾ (ਬਿੱਲੀ) ਦਾ ਇਤਿਹਾਸ ਜਾਣਨ ਵਾਲੇ ਚੰਗੀ ਤਰਾਂ ਜਾਣਦੇ ਹਨ ਕਿ ਸ਼ਬਦਾਂ ਦਾ ਰੂਪ ਕਿਵੇਂ ਸਮੇਂ ਦੇ ਗੇੜ ਨਾਲ ਬਦਲਦਾ ਰਹਿੰਦਾ ਹੈ, ਅਰ ਇੱਕ ਸ਼ਬਦ ਦੂਜੀ ਬੱਲੀ ਵਿੱਚ ਜਾਕੇ ਉਸੇ ਦਾ ਰੂਪ ਹੋਜਾਂਦਾ ਹੈ; ਇਸ ਲਈ ਪੰਜਾਬੀ ਦੇ ਸ਼ਬਦਾਂ ਨੂੰ ਮੁੜ ਪਹਿਲੀ ਸ਼ਕਲ ਵਿੱਚ ਲੈਜਾਣਾ ਮਾਤਿਭਾਸ਼ਾ ਨਾਲ ਵੈਰ ਕਰਨਾ ਹੈ, ਦੇਖੋ, ਇਸ ਵਿਸ਼ਯ ਤੇ ਅੰਗ ੧੭ ਵਿੱਚ ਦਿੱਤੇ ਸ਼ਬਦਾਂ ਦੇ ਭੇਦ ਅਤੇ ਤਦਭਵ ਸ਼ਬਦਾਂ ਦਾ ਨਕਸ਼ਾ, (੨੫) ਸ਼ਬਦਾਂ ਵਿੱਚ ਦਿੱਤੇ ਉਦਾਹਰਣਾਂ ਦੇ ਅੰਤ ਕਵੀਆਂ ਅਤੇ ਗ੍ਰੰਥਾਂ ਦਾ ਪਤਾ ਦਿੱਤਾਗਿਆ ਹੈ,ਅਰ ਸੰਕੇਤ ਕੀਤੇ ਸ਼ਬਦਾਂ ਦਾ ਤਤਕਰਾ (ਮਹਾਨ ਕੋਸ਼ ਦੇ ਪਤਿਆਂ ਦੇ ਸੰਖੇਪ ਸੰਕੇਤ” ਸਿਰਲੇਖ ਹੇਠ ਗ੍ਰੰਥ ਦੇ ਮੁੱਢ ਲਾਇਆਗਿਆ ਹੈ, ਇਸ ਗ੍ਰੰਥ ਦੇ ਪੂਰਨ ਕਰਨ ਅਤੇ ਪ੍ਰਕਾਸ਼ਣ ਵਿੱਚ ਜੋ ਨਿਰਾਸਤਾ, ਔਖ ਅਤੇ ਵਿਘਨ ਹੋਏ ਹਨ, ਉਨ੍ਹਾਂ ਦਾ ਇੱਥੇ ਵਿਸਤਾਰ ਨਾਲ ਲਿਖਣਾ, ਲੇਖਕਾਂ ਦੇ ਉਤਸਾਹ ਘਟਾਉਣ ਦਾ ਕਾਰਣ ਹੈ, ਪਰ ਸੰਖੇਪ ਨਾਲ ਇਤਨਾਂ · ਪ੍ਰਗਟ ਕਰ ਦੇਣਾ ਭੀ ਜਰੂਰੀ ਹੈ ਕਿ ਅਜੇ ਅਸਾਡੀ ਕੌਮ ਦੇ ਸੱਜਨਾਂ ਨੂੰ ਅਜੇਹੇ ਕੰਮਾਂ ਨਾਲ ਬਹੁਤ ਹੀ ਘੱਟ ਪਿਆਰ ਹੈ, ਅਰ ਕਿਤਨਿਆਂ ਨੂੰ ਇਹ ਪਤਾ ਭੀ ਨਹੀਂ ਕਿ ਇਸ ਪ੍ਰਕਾਰ ਦੇ ਗ੍ਰੰਥ ਕਿਵੇਂ ਲਿਖੇਜਾਂਦੇ ਹਨ ਅਰ ਇਨ੍ਹਾਂ ਤੋਂ ਕੀ ਲਾਭ ਹੁੰਦਾ ਹੈ, ਜਿਨ੍ਹਾਂ ਵਿਦਯਾਪੇਮੀ ਸੱਜਨਾਂ ਨੇ ਇਸ ਮਹਾਨ ਕਾਰਜ ਵਿੱਚ ਮੈਨੂੰ ਸਹਾਇਤਾ ਦਿੱਤੀ ਹੈ। ਮੈਂ ਉਨ੍ਹਾਂ ਦਾ ਅਤਯੰਤ ਕ੍ਰਿਤਗਯ ਅਤੇ ਧਨਵਾਦੀ ਹਾਂ, ਖਾਸ ਕਰਕੇ ਸ੍ਰੀ ਮਾਨ ਭਾਈ ਬਿਸਨਸਿੰਘ ਜੀ ਮਹੰਤ ਗੁਰਦੁਆਰਾ ਬਾਬਾ ਦਾ* ਕਈ ਯਾਨੀ ਕਥਾ ਕਰਦੇ ਅਸੀਂ ਸੁਣੇ ਹਨ, ਜੋ ਚਉੜਿ ਦਾ ਚਉਤੁ ਸੰਬੋਧਨ ਕਰਦੇ ਹਨ ਅਤੇ-ਕਹਿ ਬਕਰਾ ਰਿਨਿ ਖਾਇਆ ਕੁਹਬਿ ਕਰਾਰ ਨ ਖਾਇਆ-ਮਹਾ ਅਸ਼ੁੱਧ ਪਾਠ ਕਰਕੇ ਅਰਥ ਦਾ ਅਨਰਥ ਕਰ ਦਿੰਦੇ ਹਨ , ਦੇਖੋ, ਭੂਮਿਕਾ ਪਿੱਛੋਂ ਦਿੱਤੇ ਅੱਖਰਾਂ ਦੇ ਸੰਕੇਤ ਹੈ। #ਜਿਨ੍ਹਾਂ ਛੰਦਾਂ ਦੇ ਅੰਤ ਕੋਈ ਪਤਾ ਨਹੀਂ, ਅਥਵਾ ਛੰਦ ਵਿੱਚ ਕਿਸੇ ਕਵੀ ਦਾ ਨਾਮ ਨਹੀਂ, ਉਹ ਮੇਰੀ ਰਚਨਾ ਹੈ । (xv)