ਪੰਨਾ:ਮਹਾਤਮਾ ਬੁੱਧ.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਗਤ ਜਲੰਦਾ ਠੰਢਾ ਠਾਰ ਹੋ ਸਕਦਾ ਹੈ, ਜੇ ਤੁਸੀਂ ਨੇ ਨਿਮ੍ਰ ਤੇ ਸੇਵਾਦਾਰ ਬਣੋ।”

ਤ੍ਰਿਪਿਟਕ

ਇਹ ਬੁਧ ਦੇ ਉਸ ਗ੍ਰੰਥ ਦਾ ਨਾਓਂ ਹੈ, ਜਿਸ ਵਿਚ ਉਨ੍ਹਾਂ ਦੇ ਸਾਰੇ ਉਪਦੇਸ਼ ਇਕਠੇ ਕੀਤੇ ਹੋਏ ਹਨ। ਇਹ "ਮਹਾਂ ਭਾਰਤ" ਗ੍ਰੰਥ ਤੋਂ ਕੋਈ ਤਿੰਨ ਗੁਣਾਂ ਵਡਾ ਹੈ । ਪਾਲੀ ਬੋਲੀ ਉਸ ਵੇਲੇ ਆਮ ਲੋਕਾਂ ਦੀ ਬੋਲੀ ਸੀ ਤੇ ਬੁਧ ਨੂੰ ਸਿਧੇ ਤੌਰ ਤੇ ਆਮ ਲੋਕਾਂ ਤਕ ਪਹੁੰਚਣਾ ਸੀ। ਇਸ ਵਾਸਤੇ ਉਨ੍ਹਾਂ ਇਸੇ ਨੂੰ ਅਪਨਾਇਆ । ਚਾਹੁੰਦੇ ਤਾਂ ਸੰਸਕ੍ਰਿਤ ਵਿਚ ਵੀ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਸਨ ਪਰ ਇਹ ਉਨ੍ਹਾਂ ਮੂਨਾਸਬ ਨਾ ਸਮਝਿਆ। ਇਹ ਸੀ ਆਮ ਲੋਕਾਂ ਨੂੰ ਕੁਝ ਲੋਕਾਂ ਦਾ ਮੁਹਤਾਜ਼ ਰਖਨਾ ਤੇ ਇਸ ਚੀਜ਼ ਉਤੇ ਵੀ ਮੁਹਰ ਲਗਾਉਣਾ ਕਿ ਪਵਿਤਰ ਖਿਆਲਾਂ ਲਈ ਪਵਿਤਰ ਬੋਲੀ ਹੀ ਚਾਹੀਦੀ ਹੈ ਤੇ ਉਹ ਸੰਸਕ੍ਰਿਤ ਬੋਲੀ ਹੈ। ਬੁਧ ਤਾਂ ਰੱਬ ਨੂੰ ਹੀ ਨਹੀਂ ਮੰਨਦੇ ਸਨ ਫਿਰ ਰੱਬ ਦੀ ਬੋਲੀ ਨੂੰ ਕਿਵੇਂ ਮੰਨਦੇ ? ਖ਼ੈਰ ।

ਸਾਰਾ ਤ੍ਰਿਪਿਟਕ ਤਿੰਨਾਂ ਹਿਸਿਆਂ ਵਿਚ ਵੰਡਿਆ ਹੋਇਆ ਹੈ, ਸੁਤਪਿਟਕ, ਵਿਨੈਪਿਟਕ, ਅਭਿਧਮ ਪਿੱਟਕ।

ਸੁਤ ਪਿਟਕ ਵਿਚ ਪੰਜ ਅਧਿਆਇ ਹਨ, ਵਿਨੈ ਦੇ ਵੀ ਪੰਜ ਹਿਸੇ ਹਨ ਤੇ ਅਭਿਧਮ ਵੀ ਸੱਤਾਂ ਗ੍ਰੰਥਾਂ ਵਿਚ ਵੰਡਿਆਂ ਹੋਇਆ ਹੈ। ਤ੍ਰਿਪਿਟਕ ਉਤੇ ਟੀਕਾ ਵੀ ਹੈ ਤੇ ਹੋਰ ਬਹੁਤ ਕੁਝ ਹੈ । ਸੰਸਕ੍ਰਿਤ ਵੀ ਬੌਧ ਸਾਹਿਤ ਤੋਂ ਸੁਖਨਾ ਨਹੀਂ ਹੈ । ਉਸ

੮੯