ਧਰਮ ਕੀ ਹੈ?
ਉਹ ਧਰਮ, ਉਹ ਰਾਹ, ਜਿਹੜਾ ਬੁਧ ਨੇ ਲੋਕਾਂ ਦੇ ਸਾਹਮਣੇ ਰਖਿਆ ਆਖਰ ਕੀ ਹੈ? ਮੋਟੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇਕ ਤਰ੍ਹਾਂ ਦਾ ਸੋਸ਼ਲਿਜ਼ਮ ਹੀ ਹੈ। ਭਾਵੇਂ ਉਸ ਦਾ ਆਧਾਰ ਆਰਥਕ ਨਹੀਂ, ਅਧਿਆਤਮਕ ਹੈ, ਇਹ ਅਸੀਂ ਮੰਨਦੇ ਹਾਂ, ਪਰ ਇਹ ਕੋਈ ਵਟੇ ਵਾਲੀ ਗਲ ਨਹੀਂ ਹੈ, ਵਕਤ ਦੀ ਗਲ ਹੈ। ਉਸ ਵਕਤ, ਵਕਤ ਹੀ ਅਜਿਹਾ ਸੀ ਤੇ ਸਮਾਜ ਵਿਚ ਚਲ ਰਿਹਾ ਸ਼ੋਸ਼ਨ ਖ਼ਤਮ ਹੀ ਇਵੇਂ ਹੋ ਸਕਦਾ ਸੀ, ਵਰਣਾ ਬੁਧ ਖੁਦ ਚਾਹੁੰਦੇ ਸਨ, ਆਰਥਕ ਨੁਕਤਾ ਨਿਗ੍ਹਾ ਨਾਲ ਵੀ ਸਮਾਜ ਵਿਚ ਸਮਾਜਵਾਦ ਕਾਇਮ ਕਰਨਾ। ਇਸ ਦਾ ਸਬੂਤ ਉਨ੍ਹਾਂ ਦਾ ਚਲਾਇਆ ਸੰਘ ਵਿਚ ਸਾਂਝੀਵਾਲਤਾ ਦਾ ਨੇਮ ਹੈ। ਜੋ ਵੀ ਹੋਵੇ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬੁਧ ਦੁਨੀਆਂ ਵਿਚ ਪਹਿਲੇ ਤੇ ਆਪਣੇ ਜ਼ਮਾਨੇ ਦੇ ਇਕੋ ਹੀ ਇਕ ਸੋਸ਼ਲਿਸਟ ਹੋਏ ਹਨ। ਉਨ੍ਹਾਂ ਦੇ ਸੋਸ਼ਲਿਜ਼ਮ ਨੂੰ ਸਮਝਣ ਲਈ ਪਹਿਲੇ ਇਹ ਚਾਰ ਗਲਾਂ ਸਮਝ ਲੈਣੀਆਂ ਚਾਹੀਦੀਆਂ ਹਨ−
੧-ਰਬ ਦੀ ਕੋਈ ਲੋੜ ਨਹੀਂ
੨-ਆਤਮਾ ਅਨਿੱਤ ਹੈ।
੩-ਕੋਈ ਗ੍ਰੰਥ ਸ੍ਵਤ੍ਹਪ੍ਰਮਾਨ (ਇਲਹਾਮੀ) ਨਹੀਂ।
੪-ਜੀਵਨ-ਪ੍ਰਵਾਹ, ਇਹ ਸਰੀਰ ਤੋਂ ਪਹਿਲੇ ਵੀ ਸੀ ਤੇ ਬਾਦ ਵੀ ਰਹੂ। ਫਿਰ ਵੀ ਇਹ ਅਨਾਦੀ ਅਤੇ ਅਨੰਤ ਨਹੀਂ ਹੈ। ਇਸ ਤਾ ਅੰਤ ਹੋ ਸਕਦਾ ਹੈ।
੮੫.