ਪੰਨਾ:ਮਹਾਤਮਾ ਬੁੱਧ.pdf/91

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੋਧਾਂ ਸੰਬੰਧੀ ਕੁਝ ਮੋਟੀ ਜਾਨਕਾਰੀ

ਬੁਧ ਕੌਣ ਸਨ?

ਦੁਨੀਆਂ ਦੇ ਉਹ ਪਹਿਲੇ ਧਾਰਮਕ ਜਾਂ ਅਧਿਆਤਮਕ ਨੇਤਾ ਸਨ, ਜਿੰਨ੍ਹਾਂ ਬਿਨਾਂ ਰਬ, ਰਬ ਦਾ ਪੁਤਰ, ਪ੍ਰਤੀਨਿਧ ਜਾਂ ਪੀਰ ਪੈਗੰਬਰ ਹੋਣ ਦਾ ਦਾਹਵਾ ਕੀਤੇ,ਝੋੜਾਂ ਇਨਸਾਨਾਂ ਨੂੰ ਮਗਰ ਲਗਾ ਲੀਤਾ ਤੇ ਹਿੰਦੁਸਤਾਨ ਦੇ ਇਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤਕ ਤਕਰੀਬਨ ਸਾਰੇ ਹੀ ਇਕ ਬੜੀ ਭਾਰੀ ਸਮਾਜਿਕ ਕ੍ਰਾਂਤੀ ਮਚਾ ਦਿਤੀ ਤੇ ਆਪਣੇ ਜੀਵਨ ਵਿਚ ਹੀ ਉਸ ਨੂੰ ਸਫ਼ਲ ਤੇ ਫੁਲਦੀ ਫਲਦੀ ਦੇਖ ਲੀਤਾ। ਉਹ ਕ੍ਰਾਂਤੀ ਸਦੀਆਂ ਤਕ ਕਾਇਮ ਰਹੀ ਤੇ ਅਜ ਵੀ ਅੱਧੀ ਦੁਨੀਆਂ ਤੋਂ ਜ਼ਿਆਦਾ ਦੁਨੀਆਂ ਵਿਚ ਕਾਂਇਮ ਹੈ ।ਭਾਵੇਂ ਅਸਲੀ ਰੂਪ ਨਹੀਂ ਹੈ, ਇਹ ਅਸੀਂ ਮੰਨਦੇ

੮੩