ਕੋਲ) ਬਿਤਾਇਆ । ਇਥੇ ਆਉਣ ਤੋਂ ਇਨ੍ਹਾਂ ਨਾਲ ਇਕ ਬੜੀ ਸ਼ਰਾਰਤ ਹੋਈ ਸੀ ਜੋ ਜਲਦੀ ਹੀ ਪ੍ਰਗਟ ਹੋ ਗਈ ਤੇ ਸ਼ਰਾਰਤ ਕਰਨ ਵਾਲਿਆਂ ਨੂੰ ਲੋਕਾਂ ਤੋਂ ਲਾਨਤਾਂ ਪਾਈਆਂ।
ਨੌਵਾਂ-ਕੌਸ਼ਾਂਭੀ (ਇਲਾਵਾਦ) ਵਿਚ । ਇਸ ਤੋਂ ਪਹਿਲੇ ਇਕ ਹੋਰ ਜਗ੍ਹਾਂ ਉਹ ਗਏ ਸਨ। ਉਥੇ ਇਕ ਬ੍ਰਾਹਮਣ ਨੇ ਆਪ ਵੀ ਕੁੜੀ ਮਾਂਗਧੀ ਬਧ ਨੂੰ ਵਿਆਹ ਦੇਣੀ ਚਾਹੀ । ਬੁਧ ਭਲਾ ਕਦੀ ਇਸ ਨੂੰ ਕਬੂਲ ਕਰ ਸਕਦੇ ਸਨ । ਉਹ ਕੌਸ਼ਾਂਭੀ ਦੇ ਰਾਜਾ ਉਦੈਨ ਨੂੰ ਵਿਆਹੀ ਗਈ । ਉਦੇਨ ਦੀ ਵਿਚਲੀ ਰਾਣੀ ਬੁਧ ਦੀ ਭਗਤਨੀ ਸੀ। ਬਸ ਇਸੇ ਕਰ ਕੇ ਮਾਂਗਧੀ ਨੇ ਜਿਊਂਦੀ ਨੂੰ ਉਸ ਨੂੰ ਸਾੜ ਦਿਤਾ।
ਦਸਵਾਂ-ਰਾਜਗ੍ਰਿਹ ਪਾਸ ਪਿਪਲੋਯ ਨਾਉਂਦੇ ਇਕ ਬਨ ਵਿਚ ਇਕਲਿਆ ਹੀ ਬਿਤਾਇਆ। ਇਸ ਤੋਂ ਬਾਅਦ ਸ਼ਾਵਸਤੀ ਨੂੰ ਚਲੇ ਗਏ। ਉਧਰੋਂ ਦੇਵਦਤ ਆਪਣੇ ਅਸਲੀ ਰੂਪ ਵਿਚ ਆ ਗਿਆ ਤੇ ਉਸ ਨੇ ਬਿੰਬਸਾਰ ਦੇ ਪੁਤਰ ਅਜਾਤ ਸ਼ਤਰੂ ਨੂੰ ਅਡੇ ਲਾ ਕੇ ਬੁਧ ਨੂੰ ਦੁਖ ਦੇਣਾ ਸ਼ੁਰੂ ਕਰ ਦਿਤਾ।
( ਗਿਆਰਵਾਂ-ਰਾਜਗ੍ਰਿਹ ਦੇ ਕੋਲ ਇਕ ਨਵੇਕਲੀ ਜਗ੍ਹਾਂ ਬਿਤਾਇਆ ਤੇ ਇਥੇ ਕ੍ਰਿਖੀ ਧਰਮ ਦਾ ਉਪਦੇਸ਼ ਕੀਤਾ।
ਬਾਰ੍ਹਵਾਂ-ਮਥੁਰਾ ਕਨੌਜ ਦੇ ਵਿਚਕਾਰ ਵੇਰੁਜ਼ਰ ਗਾਉਂਦੇ ਕੋਲ ਉਪਦੇਸ਼ ਦਿੰਦੇ ਰਹੇ ।
ਤੇਰ੍ਹਵਾਂ—ਬਿਹਾਰ ਦੇ ਪਾਸ ਚੇਲੀਯ ਪਰਬਤ ਤੇ । ਇਥੇ ਗਯਾ ਦੇ ਦੋ ਯੱਖਾਂ ਨੂੰ ਜੋ ਕਿ ਬੜੇ ਆਕੜ ਖਾਂ ਸਨ ਉਪਦੇਸ਼
ਦਿਤਾ ।
੭੭