ਪੰਨਾ:ਮਹਾਤਮਾ ਬੁੱਧ.pdf/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਮਾਰ ਆ ਕੇ ਸ਼ਿਸ਼ ਬਣੇ। ਉਪਾਲੀ ਨਾਉਂ ਦਾ ਇਕ ਨਾਈ ਵੀ ਸੀ। ਭਗਵਾਨ ਨੇ ਇਸ ਨੂੰ ਸਭ ਤੋਂ ਪਹਿਲੇ ਚੇਲਾ ਬਣਾਇਆ।

ਤੀਜਾ-ਫਿਰ ਰਾਜ ਗ੍ਰਹਿ ਦੇ ਬੇਨਬਨ ਵਿਚ ਬਿਤਾਇਆ। ਇਥੇ ਹੀ ਇਕ ਬੜੇ ਧਨੀ ਤੇ ਵਿਦਵਾਨ ਦਾ ਪੁੱਤਰ ਪਿੱਪਲ ਬੁੱਧ ਦਾ ਚੇਲਾ ਬਣਿਆ ਜੋ ਕਿ ਅਗੇ ਚਲ ਕੇ ਮਹਾਂ ਕਸ਼ੱਪ ਦੇ ਨਾਉਂ ਤੋਂ ਪ੍ਰਸਿਧ ਹੋਇਆ।

ਚੌਥ'—ਇਹ ਵੀ ਰਾਜ ਗ੍ਰਹਿ ਵਿਚ ਹੀ ਬਿਤਾਇਆ। ਖਤਮ ਹੋਣ ਤੇ ਵੈਸ਼ਾਲੀ ਗਏ। ਉਥੇ ਬੜਾ ਭਾਰਾ ਕਾਲ ਪਿਆ ਹੋਇਆ ਸੀ। ਆਪਣੇ ਕਾਲ ਪੀੜਤਾਂ ਦੀ ਬੜੀ ਮਦਦ ਕੀਤੀ।

ਪੰਜਵਾਂ ਵੈਸ਼ਾਲੀ ਵਿਚ-ਇਥੇ ਰਹਿੰਦਿਆਂ ਹੋਇਆਂ ਚੌਮਾਸਾ ਬੀਤ ਚੁਕਾ ਸੀ-ਬੁਧ ਮਰ ਰਹੇ ਪਿਤਾ ਦੀ ਖ਼ਾਹਿਸ਼ ਤੇ ਉਸ ਨੂੰ ਦਰਸ਼ਨ ਦੇਣ ਦੁਬਾਰਾ ਕਪਲ ਵਸਤੂ ਗਏ ਤੇ ਆਉਣ ਬਾਅਦ ਉਨ੍ਹਾਂ ਦੀ ਮਾਂ ਮਹਾਂ ਪੂਜਾਵਤੀ ਪੰਜ ਸੌ ਇਸਤਰੀਆਂ ਨਾਲ ਭਿਖੁਨੀ ਬਨਣ ਆ ਗਈ। ਆਨੰਦ ਦੀ ਸਿਫਾਰਸ਼ ਤੇ ਬੁਧ ਨੇ ਉਨ੍ਹਾਂ ਨੂੰ ਅਠਮਗ ਦਾ ਉਪਦੇਸ਼ ਦੇ ਕੇ ਇਸਤਰੀਆਂ ਦਾ ਵੀ ਇਕ ਭਿਖੁਨੀਸਿੰਘ ਬਣਾ ਦਿਤਾ।

ਛੀਵਾਂ-ਰਾਜਗ੍ਰਿਹ ਦੇ ਕੌਲ ਮੁਕੁਲ ਨਾਉਂਦੇ ਜੰਗਲ ਵਿਚ। ਇਥੇ ਬਿੰਬਸਾਰ ਦੀ ਵਡੀ ਰਾਣੀ ਭਿਖੂਨੀ ਬਣੀ ।

ਸੱਤਵਾਂ-ਸ਼੍ਰਾਵਸਤੀ ਦੇ ਪਾਸ ਅਨਾਥ ਪਿੰਡ ੨ ਭੇਟ ਕੀਤੇ ਜੋਤ ਬਣ ਵਿਚ । ਇਥੇ ਹਾੜ ਦੀ ਪੂਰਣਮਾਂ ਨੂੰ ਲੋਕਾਂ ਨੂੰ ਯੋਗ ਦੇ ਚਮਤਕਾਰਾਂ ਤੋਂ ਦੂਰ ਰਹਿਣ ਦੀ ਸਿਖਿਆ ਦਿਤੀ ।

ਅਠਵਾਂ-ਸ਼ਿੰਸੁ ਮਾਰ ਗਿਰੀ (ਚੁਨਾਰ-ਬਨਾਰਸ ਦੇ

੭੬