ਨੂੰ ਕਿਹਾ—“ਜਾਉ ਬੇਟਾ ਪਿਤਾ ਦੇ ਨਾਲ । ਮਿਲੇ ਹੋਏ ਧਨ ਨੂੰ ਭੋਗੋ ਤੇ ਸ਼ਾਸਵਤ ਅੰਨਦ ਲਵੋ ।
ਬੁਧ ਆਪਣੇ ਭਿਖੂਆਂ ਦੇ ਨਾਲ ਚਲੇ ਗਏ ਜਿਥੇ ਜਾਣਾ ਸੀ ਤੇ ਯਸ਼ੋਧਰਾ ਮਹਿਲਾਂ'ਚ ਆਈ ਤੇ ਪਤੀ ਦੀ ਆਗਿਆ 'ਚ ਲਗ ਗਈ ।
ਪ੍ਰਚਾਰ ਕਾਰਜ
ਬੋਧੀ ਗਿਆਨ ਹਾਸਲ ਕਰ ਲੈਣ ਤੋਂ ਬਾਅਦ ਬੁੱਧ ਸਾਰੀ ਜ਼ਿੰਦਗੀ ਆਪਣੇ ਮਿਸ਼ਨ ਦਾ `ਪ੍ਰਚਾਰ ਹੀ ਕਰਦੇ ਰਹੇ ਤੇ ਇਸ ਤਰ੍ਹਾਂ ਕਰੋੜਾਂ ਲੋਕਾਂ ਨੂੰ ਉਨ੍ਹਾਂ ਨੇ ਆਪਣੇ ਝੰਡੇ ਹੇਠਾਂ ਲਿਆਂਦਾ
ਕੁਲ ੪੬ ਚੌਮਾਸੇ ਉਨ੍ਹਾਂ ਕਟੇ ਤੇ ਕਿਸੇ ਇਕ ਜਗ੍ਹਾਂ ਟਿਕ ਕੈ ਪ੍ਰਚਾਰ ਕੀਤਾ । ਬਾਕੀ ਫਿਰ ਫਿਰ ਕੇ ਹੀ ਇਨ੍ਹ ੪੬ ਚੌਮਾਸਿਆਂ ਵਿਚ ਬੜਾ ਕੰਮ ਕੀਤਾ।
ਪਹਿਲਾ ਕਾਂਸ਼ੀ ਵਿਚ-ਇਸ ਵਿਚ ਕੀ ਹੋਇਆ ਪਿਛੇ ਜ਼ਿਕਰ ਆ ਚੁਕਾ ਹੈ।
ਦੂਜਾ ਰਾਜ ਗ੍ਰਹਿ ਵਿਚ-ਇਥੇ ਪਹਿਲੇ ਯਸ਼ਟੀਬਨ ਵਿਚ ਰਹੇ,ਫਿਰ ਬਿੰਬਸਾਰ ਨੇ ਬੇਨਬਨ ਭੇਟ ਕਰ ਦਿਤਾ ਉਥੇ ਰਹੇ। ਚੌਮਾਸਾ ਬੀਤ ਜਾਣ ਤੇ ਭਗਵਾਨ ਕਪਲ ਵਸਤੂ ਗਏ। ਉਥੇ ਜੋ ਕੁਝ ਹੋਇਆ ਪਿਛੇ ਆ ਚੁਕਾ ਹੈ। ਚੌਮਾਸਿਓਂ ਬਾਅਦ ਨਵਾਂ ਚੌਮਾਸਾ ਆਉਣ ਦੇ ਨੇੜੇ ਨੇੜੇ ਬੁਧ ਕਪਲ ਵਸਤੂਉਂ ਚਲ ਕੇ ਅਨਾਮਾ ਨਦੀ ਦੇ ਕਿਨਾਰੇ ਅਨੁਪਿਯ ਨਾਉਂ ਦੇ ਅੰਬਾਂ ਦੇ ਬਨ ਵਿਚ ਠਹਿਰੇ। ਇਥੇ ਕਪਲ ਵਸਤੂ ਦੇ ਛੀ ਰਾਜ
੭੫