ਬਣਾਲੈਣ ਦੀ ਪ੍ਰਾਰਥਨਾ ਕੀਤੀ। ਬੁਧ ਨੇ ਸੰਨਿਆਸ ਧਰਮ ਦੀ ਦੀਖਿਆ ਦੇਕੇ ਸੰਨਿਆਸੀ ਜਾਂ ਭਿਖੁਨੀ ਬਣਾ ਤਾਂ ਦਿਤਾ ਪਰ ਨਾਲ ਨਾ ਲੈ ਗਏ ।
ਬੁਧ ਜਾ ਰਹੇ ਸਨ ਕਿ ਯਸ਼ੋਧਰਾ ਨੇ ਅੱਠਾਂ ਵਰ੍ਹਿਆਂ ਦੇ ਆਪਣੇ ਪੁਤਰ ਰਾਹੁਲ ਨੂੰ ਇਸ਼ਾਰਾ ਕਰ ਕੇ ਦਸਿਆ “ਇਹ ਤੇਰੇ ਪਿਤਾ ਹਨ" ਉਹ ਝਟ ਮਹਿਲਾਂ 'ਚੋਂ ਬਾਹਰ ਆਇਆ ਤੇ ਰਸਤਾ ਰੋਕ ਕੇ ਆਖਣ ਲਗਾ-“ਪਿਤਾ ਜੀ ! ਪਿਤੀਧਨ ਮੈਨੂੰ ਦਿਉ ।" ਬੁਧ ਬੋਲੇ-ਬੇਟਾ ! ਸਾਡੇ ਪਾਸ ਪ੍ਰਿਥਵੀ ਦੇ ਧਨ ਰਤਨ ਕੋਈ ਨਹੀਂ ਹਨ । ਗਿਆਨ ਰਤਨ ਹੈ ਜੋ ਜਲਦੀ ਹੀ ਤੈਨੂੰ ਮਿਲ ਜਾਏਗਾ । ਅਜ ਤੋਂ ਤੇਰੀ ਸਿਖਿਆ ਦਾ ਭਾਰ ਸਾਰਿਪੁਤਰ ਤੇ ਹੈ ।
ਇਹ ਆਖ ਕੇ ਬੁਧ ਨੇ ਇਕ ਭਿਖਿਆ ਪਾਤਰ ਰਾਹੁਲ ਦੇ ਹਥ ਵਿਚ ਦੇ ਦਿਤਾ ਤੇ ਨਾਲ ਲੈ ਤੁਰੇ । ਰਾਜਾ ਸ਼ੁਧੋਦਨ ਇਹ ਗਲ ਪਸੰਦ ਨਾ ਆਈ ਇਸ ਵਾਸਤੇ ਬੁਧ ਨੇ ਅਗੇ ਤੋਂ ਨੇਮ ਬਣਾ ਦਿਤਾ ਕਿ ਬਿਨਾ ਮਤਾ ਪਿਤਾ ਦੀ ਆਗਿਆ ਦੇ ਕਿਸੇ ਬਚੇ ਨੂੰ ਭਿਖੂ ਨਾ ਬਣਾਇਆ ਜਾਏ।
ਇਸ ਘਟਨਾ ਤੋਂ ਬਾਅਦ ਬੁਧ ਕੁਝ ਦਿਨ ਹੋਰ ਕਪਲ ਵਸਤੂ ਵਿਚ ਰਹੇ ਤੇ ਫਿਰ ਤੁਰ ਪਏ। ਤੁਰਨ ਤੋਂ ਪਹਿਲੇ ਉਨਾਂ ਨੇ ਯਸ਼ੋਧਰਾ ਨੂੰ ਸਦਿਆ ਤੇ ਕਿਹਾ-"ਯਸ਼ੋਧਰਾ ! ਜਦ ਤਕ ਮਾਤਾ ਪਿਤਾ ਨਿਰਵਾਨ ਪਦ ਪ੍ਰਾਪਤ ਨਹੀਂ ਕਰ ਲੈਂਦੇ, ਤੂੰ ਘਰ ਹੀ ਰਹੋ । ਉਨ੍ਹਾਂ ਦੀ ਸੇਵਾ ਕਰ, ਇਹ ਮੇਰੀ ਆਗਿਆ ਹੈ
ਯਸ਼ੋਧਰਾ ਨੇ ਕੋਈ ਹੀਲ ਹੁਜੱਤ ਨਾ ਕੀਤੀ ਤੇ ਪਤੀ ਦੀ ਆਗਿਆ ਨੂੰ ਸਿਰ ਮੱਥੇ ਤੇ ਰਖ ਲੀਤਾ । ਫਿਰ ਰਾਹੁਲ੭੪