ਹਾਂ । ਇਕ ਸਾਧੂ ਦਾ ਧਰਮ ਇਹੋ ਹੈ, ਟੁਕੜਾ ਟੁਕੜਾ ਮੰਗ ਕੇ ਖਾਏ।
ਪੁਤਰ ਦੇ ਬਚਨਾਂ ਦਾ ਪਿਉ ਤੇ ਬੜਾ ਅਸਰ ਹੋਇਆ ਤੇ ਉਸ ਦਾ ਸਾਰਾ ਮੋਹ ਤੇ ਅਗਿਆਨ ਜਾਂਦਾ ਰਿਹਾ । ਫਿਰ ਉਸ ਨੇ ਬਤੌਰ ਇਕ ਭਿਖੂ ਸਾਧੂ ਦੇ ਸਾਰੇ ਸੰਘ ਸਮੇਤ ਬੁਧ ਨੂੰ ਭੋਜਣ ਲਈ ਮਹਿਲਾਂ ਵਿਚ ਸਦਾ ਦਿਤਾ। ਬੁਧ ਰਾਜ ਮਹਿਲਾਂ ਵਿਚ ਪਹੁੰਚੇ ਤੇ ਉਨ੍ਹਾਂ ਸਾਰੇ ਰਾਜਪਰਵਾਰ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ। ਸਾਰੇ ਉਨ੍ਹਾਂ ਦੇ ਸ਼ਿਸ਼ ਬਣ ਗਏ। ਖੁਦ ਪਿਤਾ ਸ਼ੁਧੋਦਨ ਤੇ ਮਾਤਾ ਗੌਤਮੀ ਵੀ ਉਨ੍ਹਾਂ ਦੀ ਸ਼ਿਸ਼ ਬਣ ਗਈ
ਇਸ ਦਾ ਥੜਾ ਭਾਰਾ ਅਸਰ ਆਮ ਲੋਕਾਂ ਤੇ ਹੋਇਆ ਤੇ ਲਖਾਂ ਲੋਕੀ ਬੁਧ ਦੇ ਸੇਵਕ ਬਣ ਗਏ।
ਰਾਹੁਲ ਸੰਨਿਆਸ
ਯਸ਼ੋਧਰਾ ਦਾ ਮਹਿਲ ਹੁਣ ਮਹਿਲ ਨਹੀਂ ਹੈ, ਇਕ ਮੰਦਰ ਹੈ, ਪੂਜਾ ਘਰ ਹੈ, ਜਿਥੇ ਰੋਜ਼ ਦਿਨ ਭਰ ਪਤੀ ਦੀ ਪੂਜਾ ਹੁੰਦੀ ਹੈ, ਉਸ ਦੇ ਨਾਮ ਦੀ ਮਾਲਾ ਜਪੀ ਜਾਂਦੀ ਹੈ । ਮਤਲਬ ਕੀ, ਉਸ ਦੀ ਯਾਦ ਵਿਚ ਹੀ ਯਸ਼ੋਧਰਾ ਦਿਨ ਰਾਤ ਲਗੀ ਰਹਿੰਦੀ ਹੈ ਤੇ ਆਉਣ ਦੇ ਸੁਪਨੇ ਦੇਖਦੀ ਰਹਿੰਦੀ ਹੈ । ਹੁਣ ਉਹ ਇਕ ਅੰਗ-ਅੰਗ ਸਜੀ ਹੋਈ ਸਵਰਗ ਦੀ ਅਪਛਰਾ ਨਹੀਂ, ਸੰਸਾਰਕ ਵਿਜੋਗਨ ਹੈ। ਵਿਜੋਗ ਵਿਚ ਘੁਲ ਘੁਲ ਕੇ ਆਪਣਾ ਸਰੀਰ ਉਸ ਨੇ ਗਾਲ ਲੀਤਾ ਹੈ ।
ਇਤਨੀ ਸੂਹ ਉਸ ਨੂੰ ਲਗ ਚੁਕੀ ਹੈ ਕਿ ਰਾਜ ਕੁਮਾਰ