ਪੰਨਾ:ਮਹਾਤਮਾ ਬੁੱਧ.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁੜਿਆ ਕੋਈ ਨਾ। ਆਖ਼ਰ ਬੁਧ ਦੇ ਪੁਰਾਣੇ ਮਿੱਤਰ ਤੇ ਰਾਜ ਪਰੋਹਤ ਦੇ ਪੁਤਰ ਉਦਾਯੀ ਨੂੰ ਭੇਜਿਆ । ਉਹ ਵੀ ਬੁਧ ਦੇ ਉਪਦੇਸ਼ਾਂ ਤੋਂ ਪ੍ਰਭਾਵਤ ਹੋ ਕੇ ਬੁਧ ਦਾ ਸ਼ਿਸ਼ ਤਾਂ ਬਣ ਗਿਆ ਪਰ ਪਹਿਲਿਆਂ ਵਾਂਗੂੰ ਰਾਜਾ ਦੇ ਹੁਕਮ ਨੂੰ ਭੁਲ ਨਾ ਗਿਆ ਤੇ ਆਖ਼ਰ ਬੁਧ ਨੂੰ ਕਪਲਵਸਤੂ ਲੈ ਹੀ ਆਇਆ । ਭਾਵੇਂ ਆਉਂਦਿਆਂ ਆਉਂਦਿਆਂ ਵੀ ਕਈ ਮਹੀਨੇ ਲਗ ਗਏ।

ਬੁਧ ਕਪਲਵਸਤੂ ਆਏ ਤੇ ਉਨ੍ਹਾਂ ਦੇ ਉਤਾਰੇ ਦਾ ਪ੍ਰਬੰਧ ਉਨ੍ਹਾਂ ਦੀ ਮਰਜ਼ੀ ਮੁਤਾਬਕ ਜਾਂ ਰੁਚੀ ਮੁਤਾਬਕ ਇਕ ਬੜੇ ਭਾਰੇ ਤੇ ਡਾਢੇ ਸੋਹਣੇ ਅੰਬਾਂ ਦੇ ਬਾਗ਼ ਵਿਚ ਕੀਤਾ ਗਿਆ।

ਜਿਉਂ ਹੀ ਬੁਧ ਕਪਲ ਵਸਤੂ ਵਿਚ ਵੜੇ ਕਿ ਸ੍ਵਾਗਤ ਲਈ ਖੜੇ ਹਜ਼ਾਰਾਂ ਲੋਕਾਂ ਨੇ ਨਿਊਂ ਕੇ ਉਨ੍ਹਾਂ ਨੂੰ ਨਮਸਕਾਰ ਕੀਤਾ। ਇਥੋਂ ਤਕ ਕਿ ਪਿਤਾ ਸ਼ੁਧੋਦਨ ਨੇ ਵੀ। ਉਹ ਵੀ ਬੁਧ ਦੇ ਸ਼ਾਂਤ ਤੇ ਤੇਜੋ ਮਈ ਰੂਪ ਅਗੇ ਆਪਣੇ ਆਪ ਨੂੰ ਭੁਲ ਗਿਆ ।

ਬੁਧ ਨੇ ਸਭ ਦੇ ਸਵਾਗਤ ਦਾ ਬੜੇ ਮਿਠੇ ਬੋਲ ਦਵਾਰਾ ਉਤਰ ਦਿਤਾ ਤੇ ਪਿਤਾ ਨੂੰ ਵੀ ਅਮਰ ਸ਼ਾਂਤੀ ਦੇ ਕੇ ਨਿਹਾਲ ਕਰ ਦਿੱਤਾ।

ਅਗਲੇ ਦਿਨ ਬੁਧ ਕਾਇਦੇ ਮੁਤਾਬਕ ਸੰਘੀਆਂ ਨੂੰ ਨਾਲ ਲੈ ਕੇ ਭਿਖਿਆ ਲਈ ਸ਼ਹਿਰ 'ਚ ਗਏ। ਇਹ ਦੇਖ ਕੇ ਰਾਜਾ ਸਯੋਦਨ ਨੂੰ ਬੜਾ ਦੁਖ ਹੋਇਆ ਤੇ ਉਸ ਨੇ ਰੋਕਿਆ ਅਜਿਹਾ ਕਰਨ ਤੋਂ ਪਰ ਬੁਧ ਨੇ ਕਿਹਾ-ਠੀਕ ਹੈ, ਜੋ ਮੈਂ ਕਰ ਰਿਹਾ

੭੧