ਪੰਨਾ:ਮਹਾਤਮਾ ਬੁੱਧ.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਰੀ ਪੁੱਤ੍ਰ ਤੇ ਮੌਦਗਲਾਯਨ ਦਾ ਸੰਨਿਆਸ

ਭਗਵਾਨ ਬੁੱਧ ਦੇ ਸ਼ਿਸ਼ਾਂ ਵਿਚ ਸਾਰੀ ਪੁੱਤਰ ਤੇ ਮੌਦ ਗਲਾਯਨ ਦਾ ਆਸਨ ਬਹੁਤ ਉੱਚਾ ਹੈ । ਇਹ ਵੀ ਦੋਵੇਂ ਰ ਜ ਗ੍ਰਹਿ ਵਿਚ ਰਹਿੰਦੇ ਸਨ । ਇਨ੍ਹਾਂ ਦਾ ਅਸਲੀ ਨਾਉਂ ਉਪਤਿੱਸ਼ ਤੇ ਕਾਲਿਤ ਸੀ। ਸਾਰੀ ਪੁੱਤਰ ਤੇ ਮੌਦ ਗਲਾਯਨ ਨਾਉਂ ਤਾਂ ਇਨ੍ਹਾਂ ਦਾ ਬੌਧ ਹੋਣ ਤੇ ਪਿਆ ।ਪਹਿਲਾ ਬੰਕਤ ਨਾਉਂ ਦੇ ਇਕ ਧਨੀ ਬ੍ਰਾਹਮਣ ਦਾ ਪੁਤਰ ਸੀ ਤੇ ਇਸ ਦੀ ਮਾਤਾ ਦਾ ਨਾਉਂ ਰੂਪ ਸਾਰੀ ਸੀ ।ਦੂਸਰਾ ਸੁਜਾਤ ਨਾਉਂ ਦੇ ਬ੍ਰਾਹਮਣ ਦਾ ਪੁਤਰ ਸੀ । ਇਸ ਦੀ ਮਾਤਾ ਦਾ ਨਾਉਂ ਮੌਦ ਗਲੀ ਸੀ।

ਰਾਜ ਗ੍ਰਹਿ ਵਿਚ ਸੰਜਯ ਨਾਉਂ ਦਾ ਇਕ ਬੜਾ ਭਾਰਾ ਵਿਦਵਾਨ ਸੰਨਿਸਆਸੀ ਰਹਿੰਦਾ ਸੀ । ਉਸ ਦੀ ਸ਼ਾਲਾ ਵਿਚ ਢਾਈ ਸੌ ਸਾਧੂ ਰਹਿੰਦੇ ਤੇ ਪੜ੍ਹਦੇ ਸਨ। ਉਪਤਿੱਸ਼ ਵੀ ਉਨ੍ਹਾਂ ਵਿਚ ਇਕ ਸੀ। ਇਕ ਦਿਨ ਭਗਵਾਨ ਬੁੱਧ ਦਾ ਇਕ ਸ਼ਿਸ਼ ਅਸ੍ਵਜਿਤ ਰਾਜਗ੍ਰਹਿ ਵਿਚ ਭਿਖਿਆ ਲਈ ਆਇਆ। ਉਪ ਤਿੱਸ ਦੀ ਉਸ ਨਾਲ ਮੁਲਾਕਾਤ ਹੋ ਗਈ ਤੇ ਉਸ ਦੇ ਵਿਚਾਰਾਂ ਦਾ ਇਸ ਉਤੇ ਬੜਾ ਅਸਰ ਪਿਆ । ਨਤੀਜਾ ਇਹ ਹੋਇਆ ਕਿ ਇਸ ਨੇ ਬੁੱਧ ਦੀ ਸ਼ਰਨ ਚਲੇ ਜਾਣਾ ਸਥਿਰ ਕੀਤਾ ਤੇ ਆਪਣੇ ਮਿੱਤਰ ਕਲਿਤ ਨੂੰ ਵੀ ਪ੍ਰੇਰਨਾ ਕੀਤੀ । ਬੁੱਧ ਨੇ ਵੀ ਇਨ੍ਹਾਂ ਨੂੰ ਯੋਗ ਵਿਦਵਾਨ ਦੇਖ ਕੇ ਰਖ ਲਿਆ ਤੇ ਅਮਰਤਾ ਦੇ ਰਸਤੇ ਪਾ ਕੇ ਅਮਰ ਕਰ ਦਿਤਾ।

੬੯