ਪਹਿਲਾ ਚੌਮਾਸਾ
ਭਗਵਾਨ ਬੁੱਧ ਨੇ ਆਪਣੇ ਜੀਵਨ ਵਿਚ ਕਈ ਚੌਮਾਸੇ ਕੱਟੇ । ਪਹਿਲਾ ਕਾਂਸ਼ੀ ਵਿਚ ਤੇ ਅਖ਼ੀਰਲਾ ਵਿਲਵ ਗ੍ਰਾਮ ਵਿਚ । ਕਾਸ਼ੀ ਵਿਚ ਪੰਚ ਵਰਗੀਯ ਭਿਖੂਆਂ ਪਾਸ।
ਇਥੇ ਇਕ ਧਨੀ ਬੁਪਾਰੀ ਦਾ ਪੁਤਰ ਸੀ-ਜਿਸ।ਉਹ ਭਗਵਾਨ ਬੁਧ ਦੇ ਇਕੋ ਸਵਾਲ ਜਬਾਬ ਵਿਚ ਉਨ੍ਹਾਂ ਦਾ ਸ਼ਿਸ਼ ਹੋ ਗਿਆ । ਫਿਰ ਉਸ ਦੇ ਚਾਰੇ ਦੋਸਤ ਵਿਮਲ,ਸੁਬਾਹੂ, ਪੂਰਣਜਿਤ ਤੇ ਗਰਵਪਤੀ ਵੀ ਭਗਵਾਨ ਦੇ ਸ਼ਿਸ਼ ਹੋ ਗਏ । ਭਗਵਾਨ ਨੇ ਇਨ੍ਹਾਂ ਨੂੰ ਬ੍ਰਹਮਚਰਜ ਦਾ ਉਪਦੇਸ਼ ਦਿੱਤਾ । ਫਿਰ ਉਸ ਕਸਬੇ ਦੇ ੫੦ ਹੋਰ ਮੁੰਡੇ ਬੁਧ ਦੇ ਚਰਨੀਂ ਆ ਪਏ ਤੇ ਬੁਧ ਨੇ ਉਨ੍ਹਾਂ ਨੂੰ ਵੀ ਉਪਦੇਸ਼ ਦੇ ਕੇ ਸ਼ਿਸ਼ ਬਣਾ ਲੀਤਾ।
ਇਸ ਤਰ੍ਹਾਂ ਥੋੜੇ ਦਿਨਾਂ ਵਿਚ ਹੀ ਬੁਧ ਦੇ ੬੦ ਸ਼ਿਸ਼ ਹੋ ਗਏ ਤੇ ਬੁਧ ਨੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਕਿਆਂ ਕਰ ਦਿੱਤਾ ।
ਉਨ੍ਹਾਂ ੬੦ ਸ਼ਿਸ਼ਾਂ ਨੇ ਨਾਰਾ ਬੁਲੰਦ ਕੀਤਾ।
ਬੁੱਧ ਸਰਨਮ ਗੱਛਾਮੀ
ਧਮੰ ਸਰਨਮ ਗੁੱਛਾਮੀ
ਸੰਘੀ ਸਰਨਮ ਛਾਮੀ
ਇਨੇ ਵਿਚ ਬਰਸਾਤ ਬੀਤ ਗਈ ਤੇ ਬੁਧ ਨੇ ਉਹ ਵੇਲਾ ਜਾਣ ਦੀ ਤਿਆਰੀ ਕੀਤੀ !ਜਾਣ ਤੋਂ ਪਹਿਲੇ ਬੁਧ ਨੇ ਆਪਣੇ ਤਮਾਮ ਸ਼ਿਸ਼ਾਂ ਨੂੰ ਸੱਦ ਕੇ ਕਿਹਾ “ਭਿਖੂਓ ! ਤੁਸੀਂ ਚਾਰੇ ਦਿਸ਼ਾ