ਇਸੇ ਤਰ੍ਹਾਂ ਬੁੱਧ ਨੇ ਹੋਰ ਵੀ ਬਹੁਤ ਕੁਝ ਮਹਿਸੂਸ ਕੀਤਾ ਤੇ ਅਮਰ ਸ਼ਾਂਤੀ ਲਭ ਲਈ, ਜੀਵਨ ਮੁਕਤ ਹੋਏ ।
ਸੱਤ ਸਾਤੇ -
ਬੋਧੀ ਗਿਆਨ ਹਾਸਲ ਕਰ ਕੇ ਬੁਧ ਦੇਵ ਸੱਤ ਸਾਤੇ ਤਕ ਬੋਧੀ ਬ੍ਰਿਛ ਤੇ ਉਸ ਦੇ ਕੋਲ ਕੋਲ ਦੀਆਂ ਜਗ੍ਹਾਂ ਤੇ ਹੀ ਰਹੇ। ਹਰ ਜਗ੍ਹਾ ਉਹ ਇਕ ਇਕ ਸਾਤਾ ਰਹੇ। ਇਕ ਸਾਤਾ ਉਹ ਉਸ ਪਿਪਲ ਦੇ ਹੇਠਾਂ ਵੀ ਰਹੇ, ਜਿਥੇ ਉਨ੍ਹਾਂ ਵੈਸਾਖ ਦੀ ਪੁੰਨਿਆਂ ਨੂੰ ਸੁਜਾਤਾ ਕੋਲੋਂ ਖੀਰ ਖਾਧੀ ਸੀ । ਇਥੇ ਫਿਰ ਬੁੱਧ ਦੇਵ ਨੂੰ ਗਿਰਾਉਣ ਦੀ, ਪਤਤ ਕਰਨ ਦੀ ਕੋਸ਼ਸ਼ ਹੋਈ ਪਰ ਕਾਮਯਾਬੀ ਨਾ ਮਿਲੀ। ਇਥੇ ਹੀ ਇਕ ਅਭਿਮਾਨੀ ਬ੍ਰਾਹਮਣ ਨਾਲ ਵੀ ਟੱਕਰ ਹੋਈ ਤੇ ਬੁਧ ਨੇ ਉਸ ਨੂੰ ਉਪਦੇਸ਼ ਦਿੱਤਾ
ਅਖ਼ੀਰਲੇ ਹਫ਼ਤੇ ਬੁਧ ‘ਰਾਜਾ ਯਤਨ” ਨਾਮ ਦੀ ਜਗ੍ਹਾ ਗਏ ਇਥੇ ਉਨ੍ਹਾਂ ਪਾਸ ਉੜੀਸਾ ਤੋਂ ਪੰਜ ਗੱਡੇ ਝੋਨੇ ਦੇ ਲੈ ਕੇ ਕਿਤੇ ਜਾ ਰਹੇ ਦੋ ਬਾਣੀਏਂ ਆਏ। ਉਨ੍ਹਾਂ ਸੱਤੂ ਤੇ ਸ਼ਹਿਦ ਦੇ ਬਣੇ ਕੁਝ ਲਡੂ ਭਗਵਾਨ ਦੀ ਭੇਟ ਕੀਤੇ ਤੇ ਭਗਵਾਨ ਨੇ ਉਨ੍ਹਾਂ ਨੂੰ ਉਪਦੇਸ਼ ਦਿਤਾ। ਉਪਦੇਸ਼ ਦਾ ਅਸਰ ਇਹ ਹੋਇਆ ਕਿ ਉਹ ਭਗਵਾਨ ਦੇ ਸ਼ਿਸ਼ ਹੋ ਗਏ।
ਹੁਣ ਬੁਧ ਦੇਵ ਸੋਚਣ ਲਗੇ ਇਹ ਜਿਹੜਾ ਜਨਮ ਜਨਮਾਂਤਰਾਂ ਦੀ ਮਿਹਨਤ ਦੇ ਫਲ ਸਰੂਪ ਬੋਧੀ ਗਿਆਨ
ਹਾਸਲ ਕੀਤਾ ਹੈ,ਇਹ ਕਿਸੇ ਅਧਿਕਾਰੀ ਨੂੰ ਸੁਣਾਉਣਾ ਚਾਹੀਦਾ ਹੈ'ਤੇ ਉਸ ਦੇ ਜ਼ਰੀਏ ਹੋਰ ਲੋਕਾਂ ਨੂੰ ਵੀ।ਖ਼ਿਆਲ ਆਇਆ