ਪੰਨਾ:ਮਹਾਤਮਾ ਬੁੱਧ.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੰਦੇ, ਹਸੌਣੇ, ਰੁਆਉਣੇ ਤੇ ਡਰਾਉਣੇ ਵਿਚਾਰਾਂ ਨੂੰ ਮਾਰ(ਕਾਮਦੇਵ) ਦੀਆਂ ਫ਼ੌਜਾਂ ਦੇ ਹਮਲੇ ਦੱਸ ਕੇ ਡਾਢਾ ਸੋਹਣਾ ਕਾਵ-ਮਈ ਤਰੀਕੇ ਨਾਲ ਵਰਣਨ ਕੀਤਾ ਹੋਇਆ ਹੈ ।

ਆਖ਼ਰ ਉਹ ਉਠੇ ਵਿਚਾਰ ਆਪਣੇ ਆਪ ਸ਼ਾਂਤ ਹੋ ਗਏ ਤੇ ਬੁਧ ਦਾ ਚਿੱਤ ਵਿਕਾਰ-ਰਹਿਤ, ਸੁਧ, ਨਿਰਮਲ ਅਚੰਚਲ ਤੇ ਸ਼ਾਂਤ ਹੋ ਗਿਆ। ਉਹ ਆਪਣੇ ਅੰਦਰ ਇਕ ਅਲੌਕਿਕ ਆਨੰਦ ਅਨੁਭਵ ਕਰਨ ਲੱਗੇ। ਹੁਣ ਉਨ੍ਹਾਂ ਲਈ ਸਮਾਧੀ ਦਾ ਰਸਤਾ ਸਾਫ਼ ਹੋ ਗਿਆ ਤੇ ਉਹ ਠੀਕ ਸਮਾਧੀ ਦੀ ਹਾਲਤ ਵਿਚ ਹੋ ਗਏ।

ਹਾੜ ਦੀ ਪੂਰਣਮਾਸ਼ੀ ਸੀ। ਗਰਮ ਮੌਸਮ ਹੋਣ ਤੇ ਵੀ ਠੰਢੀ ਠੰਢੀ ਹਵਾ ਚਲ ਰਹੀ ਸੀ। ਚੰਦ੍ਰਮਾਂ ਆਪਣੀ ਨਿਰਮਲ ਚਾਂਦਨੀ ਨਾਲ ਸਾਰੇ ਸੰਸਾਰ ਨੂੰ ਰੋਸ਼ਨ ਕਰ ਰਿਹਾ ਸੀ,ਜਾਣੋ ਅਮ੍ਰਿਤ ਵਰਸਾ ਰਿਹਾ ਸੀ। ਇਸੇ ਵੇਲੇ ਬੋਧੀ ਸਤਵ ਦੇ ਦਿਲ ਵਿਚ ਇਕ ਆਲੌਕਿਕ ਆਨੰਦ ਦੀ ਲਹਿਰ ਉਠੀ ਤੇ ਗਿਆਨ ਦਾ ਪ੍ਰਕਾਸ਼ ਹੋ ਗਿਆ। ਜਿਸ ਚੀਜ਼ ਨੂੰ ਉਹ ਲਭਦੇ ਸਨ,ਲਭ ਪਈ।ਉਹ ਬੁਧ ਹੋ ਗਏ,ਮਹਾਂ ਗਿਆਨੀ ਹੋ ਗਏ ।

ਗਿਆਨ ਦਵਾਰਾ ਉਨ੍ਹਾਂ ਨੇ ਦੇਖਿਆ,ਜੀਵ ਹਜ਼ਾਰਾਂ ਤਰ੍ਹਾਂ ਦੇ ਦੁਖ਼ ਭੋਗ ਰਿਹਾ ਹੈ । ਤਰ੍ਹਾਂ ਤਰ੍ਹਾਂ ਦੇ ਰੋਗ, ਸ਼ੋਕ ਤੇ ਬੁਢਾਪਾ,ਫਿਰ ਸਭ ਦੇ ਉੱਤੇ ਮੌਤ।

ਇਨ੍ਹਾਂ ਸਾਰੇ ਦੁਖਾਂ ਦਾ ਕਾਰਨ ਕੀ ਹੈ ? ਜਨਮ ਜਨਮ ਹੋਣ ਤੇ ਇਹ ਸਭ ਦੁਖ ਭੋਗਣੇ ਹੀ ਪੈਂਦੇ ਹਨ । ਜਨਮ ਦਾ ਕਾਰਨ ਹੈ,ਆਸ਼ਾ ਤ੍ਰਿਸ਼ਨਾ। ਨਵੇਂ ਨਵੇਂ ਸੁਖਾਂ ਦਾ ਖ਼ਿਆਲ ਕਰ ਕੇ

੬੦