ਖੀਰ ਦੇ ਫਲ ਸਰੂਪ ਬੁਧ ਵਿਚ ਉਸੇ ਵੇਲੇ ਇਕ ਨਵੀਂ ਸ਼ਕਤੀ ਭਰ ਆਈ ਤੇ ਉਹ ਆਪਣੇ ਆਪ ਨੂੰ ਚੰਗਾ ਸੇਹਤਮੰਦ ਮਹਿਸੂਸ ਕਰਨ ਲਗ ਪਏ।
ਉਨ੍ਹਾਂ ਸੁਜਾਤਾ ਨੂੰ ਕਿਹਾ, “ਮਾਂ ਤੂੰ ਸਾਨੂੰ ਅਮ੍ਰਿਤ ਲਿਆ ਦਿੱਤਾ ਹੈ। ਤੇਰਾ ਭਲਾ ਹੋਵੇ। ਸਾਡੀ ਗਈ ਹੋਈ ਤਾਕਤ ਮੁੜ ਆਈ ਹੈ।” ਸੁਜਾਤਾ ਬੋਲੀ, “ਮਹਾਰਾਜ, ਮੈਂ ਇਕ ਸੁਖ਼ਨਾ ਸੁਖੀ ਸੀ। ਉਸੇ ਸੁਖਨਾ ਮੁਤਾਬਕ ਇਹ ਖੀਰ ਲਿਆਈ ਸਾਂ।” ਬੋਧੀ ਸਤਵ ਨੇ ਕਿਹਾ, “ਦੇਵੀ ਤੇਰਾ ਵੀ ਭਲਾ ਹੋਵੇ ਤੇ ਤੇਰੇ ਪੁੱਤਰ ਦਾ ਵੀ।ਮੈਂ ਕੋਈ ਦੇਵਤਾ ਨਹੀਂ, ਤੇਰੇ ਜਿਹਾ ਹੀ ਇਕ ਮਨੁਖ ਹਾਂ। ਛੇ ਵਰ੍ਹੇ ਇਥੇ ਘੋਰ ਤਪੱਸਿਆ ਕੀਤੀ, ਜਿਸ ਨਾਲ ਸ਼ਰੀਰ ਵਿਚ ਇਕ ਦਮ ਸ਼ਿਥਲਤਾ ਆ ਗਈ, ਪਰ ਹੁਣ ਉਹ ਨਹੀਂ ਰਹੀ। ਤੇਰੀ ਖੀਰ ਨਾਲ ਚਲੀ ਗਈ ਹੈ। ਹੁਣ ਮੈਂ ਯਕੀਨ ਕਰਦਾ ਹਾਂ, ਆਪਣੇ ਮਨੋਰਥ ਵਿਚ ਕਾਮਯਾਬ ਹੋਵਾਂਗਾ। “ਸੁਜਾਤਾ ਨੇ ਕਿਹਾ, “ਮਹਾਰਾਜ, ਜਿਸ ਤਰ੍ਹਾਂ ਮੇਰੀ ਕਾਮਨਾ ਪੂਰੀ ਹੋਈ ਹੈ, ਤੁਹਾਡੀ ਵੀ ਹੋਵੇ।”
ਸੁਜਾਤਾ ਪ੍ਰਣਾਮ ਕਰ ਕੇ ਚਲੀ ਗਈ। ਜਿਸ ਥਾਲ ਵਿਚ ਉਹ ਖੀਰ ਲਿਆਈ ਸੀ, ਉਹ ਸੋਨੇ ਦਾ ਸੀ। ਉਹ ਥਾਲ ਵੀ ਉਨ੍ਹਾਂ ਹੀ ਦੇ ਗਈ। ਉਨਾਂ ਉਹ ਨਿਰੰਜਨਾ ਨਦੀ ਵਿਚ ਸੁੱਟ ਦਿਤਾ।
ਸੰਧਿਆ ਦਾ ਵੇਲਾ ਸੀ। ਸ੍ਵਸਤਿਕ ਨਾਮ ਦਾ ਇਕ ਘਸਿਆਰਾ ਉਧਰੋਂ ਲੰਘਿਆ। ਦ੍ਰਖ਼ਤ ਹੇਠਾਂ ਇਕ ਦਿੱਵ ਮੂਰਤੀ ਬੈਠੀ ਦੇਖ ਕੇ ਖਲੋ ਗਿਆ ਤੇ ਘਾਹ ਦੀ ਪੰਡ ਸਿਰੋਂ ਲਾਹ ਕੇ ਬੈਠ ਗਿਆ। ਮਥਾ ਟੇਕਿਆ ਤੇ ਘਾਹ ਦੇ ਪੰਜ ਪੂਲੇ ਪੰਡ ਚੋਂ ਕਢ ਕੇ ਬੁਧ ਦੇ ਹੇਠਾਂ ਵਿਛਾ ਦਿਤੇ। ਬੁਧ “ਤੇਰਾ ਭਲਾ ਹੋਵੇ" ਕਹਿ ਕੇ