ਘਬਰਾ ਗਿਆ ਹੈ, ਬੁਧ ਦਾ ਸਾਥ ਛਡ ਕੇ ਕਾਸ਼ੀ ਦੇ ਕੋਲ ਰਿਖੀ ਪਤਨ ਨਾਂ ਦੇ ਜੰਗਲ ਵਿਚ ਤਪ ਕਰਨ ਚਲੇ ਗਏ।
ਅਗਲਾ ਕਦਮ-
ਤਪ ਕਰਨਾ ਛੱਡ ਕੇ ਬੁਧ ਸੋਚਣ ਲਗੇ, ਹੁਣ ਕੀ ਕਰਨਾ ਚਾਹੀਦਾ ਹੈ? ਸੋਚਦੇ ਸੋਚਦੇ ਉਹ ਨਿਰੰਜਣਾ ਨਦੀ ਦੇ ਕਿਨਾਰੇ ਪਹੁੰਚੇ ਤੇ ਹੌਲੀ ਹੌਲੀ ਨਦੀ ਵਿਚ ਨ੍ਹਾਤੇ ਤੇ ਕੁਝ ਸਿਹਤ ਜਿਹੀ ਪਾਈ। ਜਿਉਂ ਹੀ ਇਕ ਪਤਲੀ ਜਿਹੀ ਲਕੜ ਦੇ ਸਹਾਰੇ ਉਠੇ ਕਿ ਚੱਕਰ ਖਾ ਕੇ ਧਰਤੀ ਤੇ ਡਿਗ ਪਏ। ਆਖ਼ਰ ਉਠਦੇ ਬਰਿੰਦੇ ਆਪਣੇ ਆਸਨ ਤੇ ਆਏ ਤੇ ਫਿਰ ਇਕ ਲੰਗੋਟੀ ਲਈ ਕਪੜਾ ਲੱਭਣ ਮਸਾਨਾਂ ਵਿਚ ਪਹੁੰਚੇ। ਉਥੋਂ ਕਿਸੇ ਮੁਰਦੇ ਦਾ ਇਕ ਪਾਟਾ ਪੁਰਾਣਾ ਚੀਥੜਾ ਮਿਲ ਗਿਆ। ਓਹੋ ਉਨ੍ਹਾਂ ਨੇ ਗ਼ਨੀਮਤ ਸਮਝਿਆ ਤੇ ਲੈ ਕੇ ਆਸਨ ਤੇ ਆ ਗਏ।
ਏਨੇ ਵਿਚ ਉਧਰੋਂ ਗੌਣ ਵਜੌਣ ਵਾਲਿਆਂ ਦੀ ਪਾਰਟੀ ਲੰਘੀ ਉਸ ਵਿਚ ਇਕ ਨਾਚੀਪੈਰਾਂ ਨੂੰ ਘੁੰਗਰੂ ਬੰਨ੍ਹੇ ਠੁਮਕ ਠੁਮਕ ਕਰਦ ਚਲੀ ਜਾ ਰਹੀ ਸੀ। ਉਹ ਕਹਿ ਰਹੀ ਸੀ, ਨੱਚਣ ਦਾ ਆਨੰਦ ਤਦ ਆਉਂਦਾ ਹੈ, ਜਦ ਸਾਜ਼ ਠੀਕ ਵਜਦਾ ਹੋਵੇ। ਸਿਤਾਰ ਦੀਆਂ ਤਾਰਾਂ ਨਾ ਤਾਂ ਡਾਢੀਆਂ ਕਸੀਆਂ ਹੋਈਆਂ ਹੀ ਹੋਣ ਤੇ ਨਾ ਡਾਢੀਆਂ ਢਿਲੀਆਂ ਹੀ, ਬਲਕਿ ਰਾਸ ਦੀਆਂ ਹੋਣ-“ਬਾਹਲੀਆਂ ਕਸੀਆਂ ਜਾਣ ਤਾਂ ਟੁਟ ਜਾਂਦੀਆਂ ਹਨ ਤੇ ਬਾਹਲੀਆਂ ਢਿਲੀਆਂ ਰਖੀਆਂ ਜਾਣ ਤਾਂ ਵਜਦੀਆਂ ਨਹੀਂ।”
ਫ਼ੌਰਨ ਬੁੱਧ ਦੀ ਸਮਝ ਵਿਚ ਗਲ ਆ ਗਈ ਤੇ ਉਨ੍ਹਾਂ