ਇਸ ਦਿਬ ਮੂਰਤੀ ਦੇ ਘਰ ਬੈਠਿਆਂ ਦਰਸ਼ਨ ਹੋਏ। ਉਸ ਨੇ ਬੁਧ ਦਾ ਸਵਾਗਤ ਕੀਤਾ-“ਆਓ,ਆਓ ਮਹਾਤਮਾ ਜੀ। ਬੜੀ ਖੁਸ਼- ਕਿਸਮਤੀ ਹੈ ਸਾਡੀ ਜੇ ਇਸ ਜੱਗ-ਭੂਮੀ ਤੇ ਆਪ ਦੇ ਵੀ ਚਰਨ ਪਏ।”
ਬੁਧ ਨੇ ਕਿਹਾ, “ਭਲਾ ਹੋਵੇ ਰਾਜਾ ਤੇਰਾ ਮੈਂ ਆਪ ਪਾਸ ਇਨ੍ਹਾਂ ਪਸ਼ੂਆਂ ਦੀ ਪ੍ਰਾਣ-ਭਿਖਿਆ ਮੰਗਣ ਆਇਆ ਹਾਂ। ਦਇਆ ਕਰੋ ਤੋਂ ਇਨ੍ਹਾਂ ਸਾਰਿਆਂ ਦੇ ਜੀਵਨ ਦੀ ਰਖਿਆ ਕਰੋ।"
ਇਹ ਆਖ ਕੇ ਉਨ੍ਹਾਂ ਆਪਣੇ ਹਥੀਂ ਬਲੀ ਹੋਣ ਵਾਲੇ ਪਸ਼ੂ ਦਾ ਰਸਾ ਖੋਲ੍ਹ ਦਿਤਾ। ਕਾਤਲ ਦੇ ਹਥੋਂ ਹਥਿਆਰ ਆਪਣੇ ਆਪ ਹੀ ਡਿਗ ਪਿਆ। ਸਭ ਦੇ ਮੂੰਹ ਤੇ ਬੂਰੀ ਛਾਪਣਾ ਸਿਲ ਗਈ । ਕਿਸੇ ਵੀ ਬਿੜਕਣ ਦੀ ਹੀਆ ਨਾ ਕੀਤਾ । ਬੁਧ ਨੇ ਕਿਹਾ-
"ਰਾਜਾ ! ਸੋਚ ਕੀ ਕਰ ਰਿਹਾ ਹੈ ! ਪ੍ਰਾਣ ਤਾਂ ਜਿਸ ਦੇ ਚਾਹੇਂ ਤੂੰ ਲੈ ਸਕਦਾ ਹੈਂ ਪਰ ਕੀ ਦੇ ਵੀ ਸਕਦਾ ਹੈਂ ? ਕੋਈ ਚਾਹੇ ਕਿਤਨਾਂ ਵੀ ਛੋਟੇ ਤੋਂ ਛੋਟਾ ਪ੍ਰਾਣੀ ਹੋਵੇ, ਕਿਸੇ ਹਾਲਤ ਵਿਚ ਵੀ ਹੋਵੇ, ਮਰਨਾ ਕਦੇ ਨਹੀਂ ਚਾਹੁੰਦਾ । ਜੇ ਰਾਜਾ ! ਮਨ ਵਿਚ ਦਇਆ ਭਾਵ ਹੋਵੇ ਤਾਂ ਇਹ ਜੀਵਨ ਅਮੁਲ ਹੈ । ਲੋਕੀਂ ਖੁਦ ਨਿਰਦਈ ਹੋ ਕੇ ਦੇਵਤਿਆਂ ਪਾਸੋਂ ਦਇਆ ਚਾਹੁੰਦੇ ਹਨ, ਇਹ ਕਿਵੇਂ ਹੋ ਸਕਦਾ ਹੈ ? ਨਿਸ਼ਚੇ ਹੀ ਇਹ ਉਨ੍ਹਾਂ ਦੀ ਭੁਲ ਹੈ । ਜੇ ਕੋਈ ਦੇਵਤਾ ਹੈ ਵੀ ਤਾਂ ਉਨ੍ਹਾਂ ਲਈ ਮਨੁਖ ਤੇ ਪਸ਼ੂ ਇਕੋ ਜਿਹੇ ਹੋਣੇ ਚਾਹੀਦੇ ਹਨ ਤੇ ਹੋਣਗੇ।
“ਰਾਜਾ ! ਸੰਸਾਰ ਵਿਚ ਜਿਤਨੇ ਵੀ ਜੀਵ ਹਨ,ਸਭ ਇਕੋ ਜਿਹੇ ਹਨ । ਜਿਸ ਨੂੰ ਇਹ ਗਿਆਨ ਹੋ ਗਿਆ, ਉਹੋ ਸ੍ਰੇਸ਼ਟ ਹੈ,