ਚਲ ਰਿਹਾ ਹੈ। ਬੁਧ ਦਾ ਦਿਲ ਭਰ ਆਇਆ। ਉਨ੍ਹਾਂ ਅਯਾਲੀਆਂ ਨੂੰ ਪੁਛਿਆ, “ਇਸ ਸਖਤ ਧੁਪ ਵਿਚ ਇਨ੍ਹਾਂ ਪਸ਼ੂਆਂ ਨੂੰ ਕਿਥੇ ਲਈ ਜਾਂਦੇ ਹੋ?” ਉਨ੍ਹਾਂ ਕਿਹਾ, “ਰਾਜਾ ਬਿੰਬਸਾਰ ਦੇ ਜਗ ਹੈ। ਉਸ ਵਿਚ ਇਹ ਬਲੀ ਚੜ੍ਹਾਏ ਜਾਣਗੇ। ਬੁਧ ਬੋਲੇ, “ਤਾਂ ਮੈਂ ਵੀ ਤੁਹਾਡੇ ਨਾਲ ਚਲਦਾ ਹਾਂ।” ਉਨ੍ਹਾਂ ਕਿਹਾ, “ਜ਼ਰੂਰ!” ਬੁਧ ਨੇ ਉਸ ਜ਼ਖ਼ਮੀ ਲੇਲੇ ਨੂੰ ਕੁਛੜ ਚੁਕ ਲਿਆ ਤੇ ਉਨ੍ਹਾਂ ਦੇ ਨਾਲ ਚਲ ਪਏ।
ਸੂਰਜ ਡੁੱਬਣ ਦਾ ਵੇਲਾ ਸੀ। ਜਗ ਹੋ ਰਿਹਾ ਸੀ। ਬ੍ਰਾਹਮਣ ਲੋਕ ਵੇਦ ਮੰਤਰ ਬੋਲ ਬੋਲ ਕੇ ਸ੍ਵਾਹਾ ਸ੍ਵਾਹਾ ਕਰੀ ਜਾ ਰਹੇ ਸਨ। ਇਕ “ਰਿਤਵਿਜ" (ਜਗ ਕਰਾਉਣ ਵਾਲਾ) ਇਕ ਪਸ਼ੂ ਦੀ ਗਰਦਨ ਤੇ ਤਿਖੀ ਤਲਵਾਰ ਤਾਣ ਕੇ ਕਹਿ ਰਿਹਾ ਸੀ-ਦੇਵਤਿਓ! ਆਪ ਸਭ ਆ ਕੇ ਇਸ ਪਸ਼ੂ ਨੂੰ ਕਬੂਲ ਕਰੋ। ਮਹਾਰਾਜਾ ਬਿੰਬਸਾਰ ਦੇ ਘਰ ਪੁੱਤਰ ਹੋਵੇ, ਇਸ ਲਈ ਇਹ ਕੁਰਬਾਨ ਕੀਤਾ ਜਾ ਰਿਹਾ ਹੈ।
ਉਹ ਅਜੇ ਲੱਗਾ ਹੀ ਸੀ ਵਾਰ ਕਰਨ ਕਿ ਬੋਧੀ ਸਤਵ ਪਹੁੰਚ ਗਏ ਤੇ ਉਨ੍ਹਾਂ ਨੇ ਦੌੜ ਕੇ “ਰਿਤਵਿਜ” ਦਾ ਹੱਥ ਪਕੜ ਲਿਆ ਤੇ ਕਿਹਾ, “ਪਹਿਲੇ ਮੇਰੀ ਗੱਲ ਸੁਣੋ, ਫਿਰ ਮਾਰਨਾ ਇਸ ਪਸ਼ੂ ਨੂੰ।”
ਸਾਰੇ ਹੈਰਾਨ ਪਰੇਸ਼ਾਨ ਹੋ ਗਏ ਕਿ ਇਹ ਕੀ? ਇਹ ਕੌਣ ਹੈ, ਸਾਡਾ ਹਥ ਫੜਨ ਵਾਲਾ। ਖ਼ੁਦ ਰਾਜਾ ਬਿੰਬਸਰ ਵੀ ਪੱਥਰ ਦੀ ਮੂਰਤ ਵਰਗਾ ਹੋ ਗਿਆ।ਕਿਸੇ ਤੋਂ ਕੁਝ ਕਿਹਾ ਨਾ ਗਿਆ। ਬੁਧ ਦਾ ਤੇਜ ਪ੍ਰਤਾਪ ਹੀ ਅਜਿਹਾ ਸੀ।
ਉਂਜ ਰਾਜਾ ਬਿੰਬਸਰ ਬੜਾ ਖ਼ੁਸ਼ ਹੋਇਆ ਕਿ ਸ਼ੁਕਰ ਹੈ,
੫੧