ਪੰਨਾ:ਮਹਾਤਮਾ ਬੁੱਧ.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਨਾ ਪਸੰਦ ਕਰ ਕੇ ਬੁੱਧ ਆਰਾਡ ਕਾਲਾਮ ਨੂੰ ਮਿਲਣ ਵੈਸ਼ਾਲੀ ਵਿਚ ਗਏ। ਵੈਸ਼ਾਲੀ ਉਨ੍ਹਾਂ ਦਿਨਾਂ ਵਿਚ ਇਕ ਬੜਾ ਸ਼ਾਨਦਾਰ ਸ਼ਹਿਰ ਸੀ। ਛੋਟਾ ਜਿਹਾ ਲੋਕ-ਰਾਜ ਸੀ। ਲੋਕੀ ਸੁਖੀ ਤੇ ਸਮੁਨੱਤ ਸਨ।
ਆਰਾਡ ਕਾਲਮ ਇਕ ਦਰਸ਼ਨ ਸ਼ਾਸਤ੍ਰੀ ਸੀ, ਫ਼ਿਲਾਸਫ਼ਰ ਸੀ। ਉਸ ਦੇ ਗੁਰੂ ਕੁਲ ਵਿਚ ਉਸ ਵੇਲੇ ਤਿੰਨ ਸੌ ਵਿਦਿਆਰਥੀ ਸਿਖਿਆ ਹਾਸਲ ਕਰ ਰਹੇ ਸਨ। ਉਸ ਨੇ ਬੋਧੀ ਸੱਤਵ ਦਾ ਸਵਾਗਤ ਕਰਦਿਆ ਹੋਇਆਂ ਕਿਹਾ, “ਮੈਂ ਜਾਣਦਾ ਹਾਂ, ਆਪ ਕੌਣ ਹੋ, ਕਿਤਨੇ ਵਿਦਵਾਨ ਤਿਆਗੀ ਤੇ ਲੋਕ-ਸੇਵੀ ਹੋ, ਇਸ ਵਾਸਤੇ ਮੈਂ ਆਪ ਦੀ ਪ੍ਰੀਖਿਆ ਨਾ ਲੈਂਦਾ ਹੋਇਆ ਇਵੇਂ ਹੀ ਆਪਣੇ ਸ਼ਾਸਤਰ ਦੀ ਚਰਚਾ ਕਰਦ ਹਾਂ।
ਬੋਧੀ ਸਤੱਵ ਬੜੇ ਖ਼ੁਸ਼ ਹੋਏ ਤੇ ਬੋਲੇ, “ਬੜੀ ਕਿਰਪਾ ਹੈ, ਆਪ ਦੀ। ਦਸੋ ਮਹਾਰਾਜ! ਕਿਸ ਤਰ੍ਹਾਂ ਮਨੂਖ,ਰੋਗ, ਬੁਢਾਪਾ ਤੋਂ ਮੌਤ ਤੋਂ ਬਚ ਸਕਦਾ ਹੈ?”
ਆਰਾਡ ਕਾਲਾਮ, ਅਕਿੰਚਾਯਤ ਅਰਥਾਤ, ਕੁਝ ਵੀ ਨਹੀਂ ਹੈ, ਇਸ ਅਸੂਲ ਨੂੰ ਮੰਨਣ ਵਾਲਾ ਸੀ। ਉਸ ਨੇ ਉਸ ਉਤੇ ਲੰਮੀ ਚੌੜੀ ਵਿਆਖਿਆ ਕਰਦੇ ਹਏ ਬੋਧੀ ਸਤੱਵ ਨੂੰ ਸੰਤੋਖ ਦੁਆਉਣਾ ਚਾਹਿਆ ਪਰ ਦੁਆ ਨਾ ਸਕਿਆ। ਬੋਧੀ ਸਤੱਵ ਨੂੰ ਬੜੀ ਨਿਰਾਸ਼ਾ ਹੋਈ। ਆਖ਼ਰ ਉਹ ਰਾਜ ਗ੍ਰਿਹ ਨੂੰ ਤੁਰ ਪਏ ਕਿਉਕਿ ਉਨਾਂ ਸੁਣਿਆਂ ਸੀ ਉਬੇ ਵੀ ਇਕ ਬੜਾ ਭਾਰਾ ਪੰਡਤ ਤੇ ਫ਼ਿਲਾਸਫ਼ਰ ਰਹਿੰਦਾ ਹੈ।

੪੬.