ਪੰਨਾ:ਮਹਾਤਮਾ ਬੁੱਧ.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜ-ਮੰਤ੍ਰੀ ਤੇ ਰਾਜ-ਪਰੋਹਤ ਦਾ ਪੁੱਤਰ ਤੇ ਬੁਧ ਦਾ ਮਿੱਤਰ ਉਦਾਯੀ, ਇਹ ਦੇ ਜਣੇ! ਰਾਜਾ ਦੀ ਆਗਿਆ ਨਾਲ ਬੁੱਧ ਨੂੰ ਲੱਭਣ ਨਿਕਲੇ। ਲਭਦੇ ਲਭਦੇ ਇਹ ਭਾਰਗਵ ਰਿਖੀ ਦੇ ਆਸਸ਼੍ਰਮ ਤੇ ਪਹੁੰਚੇ ਤੇ ਉਸ ਨੇ ਦਸਿਆ, ਬੁੱਧ ਮਹਾਂ ਪੰਡਤ ਅਰਾਡ ਕਾਲਾਮ ਦੇ ਆਸ਼੍ਰਮ ਨੂੰ ਗਿਆ ਹੈ।
ਦੋਵੇਂ ਜਣੇ ਉਧਰ ਨੂੰ ਚਲੇ ਜਾ ਰਹੇ ਸਨ ਕਿ ਰਸਤੇ ਵਿਚ ਕੀ ਦੇਖਦੇ ਹਨ, ਬਧ ਦਰਖ਼ਤ ਦੇ ਇਕ ਖੋਲ ਵਿਚ ਬੈਠਾ ਹੋਇਆ ਹੈ। ਝਟ ਰਥ ਤੋ ਹੇਠਾਂ ਉਤਰ ਆਏ ਤੇ ਬੜੇ ਪ੍ਰੇਮ ਨਾਲ ਕੋਲ ਹੀ ਭੁੰਜੇ ਬੈਠ ਕੇ ਆਦਰ ਨਾਲ ਆਖਣ ਲਗੇ, “ਕੁਮਾਰ! ਆਪ ਦੇ ਚਲੇ ਜਾਣ ਤੋਂ ਬਾਅਦ ਆਪ ਦੇ ਮਾਤਾ ਪਿਤਾ, ਪਿਆਰੀ ਪਤਨੀ ਸਾਰਾ ਰਾਜ ਪਰਵਾਰ ਤੇ ਸਾਰੀ ਪਰਜਾ, ਦੁਖ ਸਾਗਰ ਵਿਚ ਗੋਤੇ ਖਾ ਰਹੀ ਹੈ। ਉਠੋ ਅਸਾਡੇ ਨਾਲ ਚਲੋ ਤੇ ਉਨ੍ਹਾਂ ਡੁਬਦਿਆਂ ਨੂੰ ਬਚਾਓ।”
ਇਹ ਸਭ ਕਹਿੰਦਿਆਂ ਹੋਇਆਂ ਉਨਾਂ ਪਿਤਾ ਦਾ ਖ਼ਾਸ ਸੰਦੇਸ਼ ਵੀ ਦਿੱਤਾ ਤੇ ਕਈ ਇਤਿਹਾਸਕ ਪ੍ਰਸੰਗ ਵੀ ਸੁਣਏ, ਪਰ ਬੁਧ ਤੇ ਕੋਈ ਅਸਰ ਨਾ ਹੋਇਆ, ਜਿਵੇਂ ਕਿ ਰਾਮ ਤੇ ਮਾਵਾਂ ਦਾ, ਭਰਤ ਦਾ ਤੇ ਗੁਰੂ ਦਾ ਕੋਈ ਅਸਰ ਨਹੀਂ ਸੀ ਹੋਇਆ।
ਉਨ੍ਹਾਂ ਬੜੇ ਵਿਨੈ ਭਾਵ ਨਾਲ ਰਾਜ ਮੰਤਰੀ ਤੇ ਉਦਾਯੀ ਨੂੰ ਕਿਹਾ, ਮਿਤਰੋ! ਪੁਤਰ ਲਈ ਪਿਤਾ ਦਾ ਭਾਵ ਕੈਸਾ ਹੁੰਦਾ ਹੈ, ਮੈਂ ਜਾਣਦਾ ਹਾਂ। ਖਾਸ ਕਰਕੇ ਆਪਣੇ ਬਾਰੇ ਵਿਚ ਰਾਜਾ ਦੇ ਭਾਵ ਨੂੰ ਤਾਂ ਬਹੁਤ ਹੀ ਚੰਗੀ ਤਰ੍ਹਾਂ ਜਾਣਦਾ ਹੋਇਆ ਵੀ ਰੋਗ, ਬੁਢਾਪੇ ਤੇ ਮੌਤ ਤੋ ਡਰ ਕੇ ਬਗੈਰ ਬਨ ਵਿਚ ਚਲੇ ਆਉਣ ਤੋਂ ਹੋਰ ਕੋਈ ਚਾਰਾ ਨਾ ਦੇਖ ਕੇ ਚਲਾ ਆਇਆ

੪੪.