ਪੰਨਾ:ਮਹਾਤਮਾ ਬੁੱਧ.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੁਧ ਨੇ ਉਥੇ ਰਹਿਣਾ ਮੁਨਾਸਬ ਨਾ ਸਮਝਿਆ, ਕਿਉਕਿ ਉਬੇ ਏਧ ਦੇ ਸਵਾਲਾਂ ਦਾ ਜਵਾਬ ਦੇਣ ਵਾਲਾ ਕੋਈ ਮਹਾਨ ਵਿਦਵਾਨ ਨਹੀਂ ਸੀ। ਆਖ਼ਰ ਬੁੱਧ ਨੇ ਕਿਹਾ, ਤੁਹਾਡੇ ਲੋਕਾਂ ਦਾ ਇਹ ਧਰਮ ਸਵਰਗ ਲਈ ਹੈ, ਮੇਰੀ ਅਭਿਲਾਸ਼ਾ ਦਬਾਰਾ ਜਨਮ ਲੈਣ ਦੇ ਖ਼ਾਤਮੇ ਲਈ ਹੈ, ਇਸ ਵਾਸਤੇ ਮੇਰੀ ਇਸ ਬਨ ਵਿਚ ਰਹਿਣ ਦੀ ਮਰਜ਼ੀ ਨਹੀਂ ਕਿਉਕਿ ਨਿਵ੍ਰਿਤੀ ਧਰਮ, ਪ੍ਰਵ੍ਰਿਤੀ ਧਰਮ ਨਾਲੋਂ ਵੱਖਰਾ ਹੈ।
ਇਹ ਗਲ ਸੁਣ ਕੇ ਉਨ੍ਹਾਂ ਰਿਖੀਆਂ ਨੇ ਅਰਾਡ ਕਾਲਾਮ ਦਾ ਪਤਾ ਦਿਤਾ ਤੋ ਉਸ ਬ/ਰੇ ਬਹੁਤ ਕੁਝ ਕਿਹਾ। ਬੁੱਧ ਉਨ੍ਹਾਂ ਨੂੰ ਮਬਾ ਟੇਕ ਕੇ ਅਰਾਡ ਕਾਲਾਮ ਚਲ ਪਏ।
ਬੁੱਧ ਦੀ ਭਾਲ-

ਬੁੱਧ ਦੇ ਜੋਗਲ ਵਿਚ ਚਲੇ ਜਾਣ ਤੋ ਬਾਅਦ ਛੰਦਕ ਪਿਛ੍ਹਾਂ ਨੂੰ ਮੁੜਿਆ ਪਰ ਕੰਥਕ ਉਥੇ ਹੀ ਰਹਿ ਗਿਆ। ਉਹ ਦੇ ਅਖੋਂ ਓਝਲ ਹੁੰਦਿਆਂ ਹੀ ਦੇਹ ਤਿਆਗ ਗਿਆ।
ਉਧਰ ਬੁਧ ਦੇ ਚਲੋ ਜਾਣ ਤੋ ਬਾਅਦ ਸਾਰੇ ਰਾਜ ਪਰਵਾਰ ਵਿਚ ਤੇ ਸ਼ਹਿਰ ਭਰ ਵਿਚ ਹਾਹਾਕਾਰ ਮਚ ਗਈ। ਲੋਕੀਂ ਰੋ ਰੋ ਕੇ ਇਕ ਦੂਜੇ ਨੂੰ ਪੁੱਛਣ ਕਿ ਬੁਧ ਦਾ ਪਤਾ ਲਗਾ ਕਿਤੇ? ਏਨੇ ਵਿਚ ਰੋਂਦਾ ਧੋਂਦਾ ਧੋਂਦਾ ਛੰਦਕ ਆ ਗਿਆ ਤੇ ਉਸ ਨੇ ਸਾਰੀ ਗਲ ਵਿਸਥਾਰ ਨਾਲ ਸੁਣਾਈ। ਸੁਣ ਕੇ ਹੋਰ ਰੋਣਾ ਕਲਪਣਾ ਸ਼ੂਰੁ ਹੋਇਆ ਤੇ ਆਖ਼ਰ ਬੁਧ ਨੂੰ ਲੱਭ ਕੇ ਮੋੜ ਲਿਆਉਣ ਦਾ ਫ਼ੈਸਲਾ ਹੋਇਆ।

੪੩.