ਪੰਨਾ:ਮਹਾਤਮਾ ਬੁੱਧ.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਪੋ-ਬਨ ਵਿਚ-

ਜੰਗਲੋ ਜੰਗਲੀ ਚਲੋ ਜਾ ਰਹੇ ਬੁਧ ਇਕ ਤਪੋ-ਬਨ ਵਿਚ ਪਹੁੰਚੇ ਜਿਥੇ ਕਿ ਅਨੇਕ ਤਪਸਵੀ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਤਪ ਕਰਦੇ ਹੋਏ ਜ਼ਿੰਦਗੀ ਬਿਤਾ ਰਹੇ ਸਨ। ਉਨ੍ਹਾਂ ਦੇਖਿਆ ਕੋਈ ਚਿੜੀਆਂ ਵਾਂਗ ਚੁਣੇ ਹੋਏ ਅੰਨ ਤੇ ਜੀਊਂਦਾ ਹੈ, ਕੋਈ ਹਿਰਨਾਂ ਵਾਂਗੂੰ ਤੀਲੇ ਚਰਦਾ ਹੈ, ਕੋਈ ਸੱਪਾਂ ਵਾਂਗੂੰ ਹਵਾ ਤੇ ਹੀ ਜੀਊਂਦਾ ਹੈ। ਕੋਈ ਪੱਥਰ ਕੁਟ ਕੇ ਜ਼ਿੰਦਗੀ ਚਲਾਉਂਦਾ ਹੈ, ਕੋਈ ਆਪਣੇ ਦੰਦਾਂ ਨਾਲ ਛਿਲ ਕੇ ਅੰਨ ਖਾਂਦਾ ਹੈ, ਕੋਈ ਦੂਸਰਿਆਂ ਲਈ ਭੋਜਨ ਬਣਾਉਂਦਾ ਹੈ ਤੇ ਉਸ ਵਿਚ ਜਿਹੜਾ ਬਚ ਜਾਂਦਾ ਹੈ, ਓਹੋ ਖਾ ਕੇ ਗੁਜ਼ਾਰਾ ਕਰਦਾ ਹੈ। ਕੋਈ ਪਾਣੀ ਨਾਲ ਜਟਾਂ ਗਿਲੀਆਂ ਕਰ ਕੇ ਦੋ ਵਾਰੀ ਮੰਤਰਾਂ ਨਾਲ ਹਵਨ ਕਰਦਾ ਹੈ, ਕੋਈ ਪਾਣੀ ਵਿਚ ਵੜ ਕੇ ਮਛੀਆਂ ਨਾਲ ਰਹਿੰਦਾ ਹੈ ਤੇ ਕੋਈ ਕਛੂਆਂ ਕੋਲੋ ਆਪਣਾ ਸਰੀਰ ਕਟਾਉਂਦਾ ਹੈ।
ਬੁਧ ਨੂੰ ਨੂੰ ਉਨ ਦੀ ਅਕਲ ਤੇ ਬੜਾ ਹਾਸਾ ਆਇਆ ਤੇ ਤਰਸ ਵੀ। ਕਹਿਣ ਲਗੇ, ਇਹ ਸਭ ਤਰ੍ਹਾਂ ਦੀ ਤਪੱਸਿਆ ਦੁਖ ਦੇਣ ਵਾਲੀ ਹੈ ਤੇ ਆਖ਼ਰ ਇਸ ਦਾ ਨਤੀਜਾ ਸਵਰਗ ਹੈ ਜੋ ਕਿ ਵਿਕਾਰਾਂ ਨਾਲ (ਖਰਾਬੀਆਂ ਨਾਲ) ਭਰਿਆ ਹੋਇਆ ਹੈ। ਫਿਰ ਉਹ ਵੀ ਸਥਾਈ ਨਹੀਂ ਹੈ। ਗੋਇਆ ਕਿ ਆਸ਼੍ਰਮ ਵਾਸੀਆਂ ਦੀ ਇਹ ਮਿਹਨਤ ਨਿਸ਼ਚੇ ਹੀ ਇਕ ਛੋਟੇ ਜਿਹੇ ਮਕਸਦ ਲਈ ਹੈ।
ਇਸੇ ਤਰ੍ਹਾਂ ਹੋਰ ਬਹੁਤ ਕੁਝ ਬੁੱਧ ਨੇ ਕਿਹਾ ਤੇ ਤਪਸ੍ਵੀਆਂ ਨੂੰ ਸਮਝਾਇਆ। ਤਪਸ੍ਵੀ ਬੁੱਧ ਦੀਆਂ ਗਲਾਂ ਸੁਣਕੇ ਬੜੇ ਖ਼ਸ਼ ਹੋਏ ਤੇ ਉਨ੍ਹਾਂ ਬੁਧ ਨੂੰ ਇਥੇ ਹੀ ਰਹਿਣ ਦੀ ਪ੍ਰੇਰਨਾ ਕੀਤੀ। ਪਰ

੪੨.