ਪੰਨਾ:ਮਹਾਤਮਾ ਬੁੱਧ.pdf/46

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਕਤੀ ਦਾ ਰਾਹ ਢੂੰਡਣ ਚਲਿਆ ਹਾਂ। ਤੂੰ ਮੇਰੀ ਮਦਦ ਕਰ।”
ਛੰਦਕ ਨੇ ਬਹੁਤ ਸਮਝਾਇਆ, “ਆ੫ ਦਾ ਜਾਣਾ ਠੀਕ ਨਹੀਂ। ਖ਼ਾਸ ਕਰ ਇਸ ਵੇਲੇ ਜਦ ਆਪ ਦੇ ਘਰ ਅਜੇ ਕਲ ਹੀ ਬਚਾ ਹੋਇਆ ਹੈ। ਯਸ਼ੋਧਰਾ ਦੇ ਹਥਾਂ ਤੋਂ ਵਿਆਹ ਦੀ ਮਹਿੰਦੀ ਵੀ ਅਜੇ ਨਹੀਂ ਲਥੀ। ਉਹ ਭਰ ਜਵਾਨੀ ਤੇ ਹੈ। ਪਿਤਾ ਆਪ ਨੂੰ ਚਕ੍ਰਵਰਤੀ ਰਾਜਾ ਦੇਖਣਾ ਚਾਹੰਦਾ ਹੈ।”
ਬੁਧ ਨੇ ਕਿਹਾ, “ਛੰਦਕ! ਬਿਨਾਂ ਕੁਰਬਾਨੀ ਕੀਤੇ ਕੁਝ ਹੋ ਨਹੀਂ ਸਕਦਾ। ਮੈਂ ਸਭ ਦੇ ਮੋਹ ਨੂੰ, ਸਭ ਦੀ ਮਮਤਾ ਨੂੰ ਛਿਕੇ ਤੇ ਰਖ ਕੇ ਘਰੇ ਨਿਕਲ ਰਿਹਾ ਹਾਂ। ਨਿਕਲਣ ਦਾ ਅਫਸੋਸ ਮੈਨੂੰ ਵੀ ਹੈ, ਪਰ ਕੀ ਕਰਾਂ, ਹੋਰ ਠੋਈ ਚਾਰਾ ਨਹੀਂ ਦੁਨੀਆਂ ਦੇ ਦੁਖ ਕਟਣ ਦਾ।”
“ਚਕ੍ਰਵਰਤੀ ਰਾਜਾ ਹੋ ਕੇ ਮੈ ਕੀ ਕਰ ਸਕਦਾ ਹਾਂ ਜਨਤਾ ਤੇ ਸ਼ਾਸਨ। ਇਸ ਦੀ ਮੈਨੂੰ ਲੋੜ ਨਹੀਂ। ਇਹ ਸ਼ਾਸਨ ਕਦ ਤਕ ਰਹਿ ਸਕਦਾ ਹੈ? ਜ਼ਿਆਦਾ ਤੋਂ ਜ਼ਿਆਦਾ ਮੇਰੀ ਜ਼ਿੰਦਗੀ ਤਕ ਤੇ ਜੋ ਕੁਝ ਮੈਂ ਕਰਨ ਚਲਿਆ ਹਾਂ, ਉਸ ਦੀ ਮਿਆਦ ਹੈ ਨਾ ਖ਼ਤਮ ਹੋਣ ਵਾਲੀ। ਉਹ ਹੈ ਬਾਦਸ਼ਾਹੀ ਦਿਲਾਂ ਦੀ ਤੇ ਦਿਲਾਂ ਨੂੰ ਉੱਚਾ ਤੇ ਸੁੱਚਾ ਕਰਨ ਵਾਲੀ, ਦੁਨੀਆਂ ਢਾ ਭਲਾ ਕਰਨ ਵਾਲੀ, ਕਲਿਆਨ ਕਰਨ ਵਾਲੀ।”

ਲਾਚਾਰ ਛੰਦਕ ਕੰਥਕ ਘੋੜਾ ਸਜਾ ਕੇ ਲੇ ਆਇਆ ਤੇ ਬਧ ਉਸ ਤੇ ਚੜ੍ਹ ਕੇ ਤੁਰ ਪਏ। ਤੁਰਦੀ ਵਾਰੀ ਉਨ੍ਹਾਂ ਨੇਂ ਸ਼ਹਿਰ ਵਲ ਇਕ ਨਿਗ਼ਾ ਭਰ ਕੇ ਦੇਖਿਆ ਤੇ ਕਹਿਣ ਲਗੇ, “ਜ਼ਿੰਦਗੀ ਤੇ ਮੌਤ ਦਾ ਪਾਰ ਦੇਖੇ ਬਿਨਾਂ ਮੇਰੇ ਪਿਆਰ ਦੇਸ਼ ਮੈਂ ਵਾਪਸ ਨਹੀ ਆਵਾਂਗਾ।”

੪੦.