ਪੰਨਾ:ਮਹਾਤਮਾ ਬੁੱਧ.pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਹੋ ਦਸ਼ਾਂ ਹੋ ਗਈ- ਉਦਾਸ ਚਿਹਰਾ ਤੇ ਵਿਚਾਰਾਂ ਵਿਚ ਮਗਨ।
ਪਿਤਾ ਪਾਸ ਗਏ 'ਤੇ ਬੜੇ ਪ੍ਰੇਮ ਤੇ ਅਦਬ ਨਾਲ ਹਥ ਜੋੜ ਕੇ ਬੋਲੇ, “ਪਿਤਾ ਜੀ, ਆਗਿਆ ਬਖ਼ਸ਼ੋ, ਮੈਂ ਘਰ ਛਡ ਜਾਵਾਂ, ਕਿਉਂਕਿ ਮੇਰੇ ਸਾਧੂ ਹੋਣ ਦਾ ਸਮਾਂ ਆ ਗਿਆਂ ਹੈ।”
ਸੁਣਦਿਆਂ ਹੀ ਪਿਤਾ ਨੂੰ ਤਾਂ ਇਉ ਲਗਾ ਜਿਵੇ ਸਿਰ ਤੇ ਕੋਈ ਪਹਾੜ ਟੁਟ ਪਿਆ ਹੈ। ਉਨ੍ਹਾਂ ਨੂੰ ਗਸ਼ ਪੈ ਗਈ ਤੇ ਫਿਰ ਜਦ ਹੋਸ਼ ਆਈ ਤਾਂ ਉਨਾਂ ਬਹੁਤ ਸਮਝਾਇਆ ਕਿ ਸਾਧੂ ਹੋਣਾ ਠੀਕ ਨਹੀਂ ਹੈ, ਪਰ ਬੁਧ ਤੋਂ ਕੋਈ ਅਸਰ ਨਾ ਹੋਇਆ। ਲਾਚਾਰ ਪਿਤਾ ਨੂੰ ਕਹਿਣ ਪਿਆ, “ਚੰਗਾ ਬੇਟਾ, ਤੇਰੀ ਮਰਜ਼ੀ, ਜਾਹ ਤੇ ਅਪਣੇ ਮਕਸਦ ਵਿਚ ਕਾਮਯਾਬ ਹੋ।”
ਬਧ ਨੇ ਪ੍ਰਸੰਨਤਾ ਨਾਲ ਪਿਤਾ ਨੂੰ ਨਮਸਕਾਰ ਕਰਦਿਆਂ ਹੋਇਆਂ ਇਕਰਾਰ ਕੀਤਾ ਕਿ ਆਪਣੇ ਮਨੋਰਥ ਵਿਚ ਸਫ਼ਲ ਹੋ ਕੇ ਇੱਕ ਵਾਰੀ ਜ਼ਰੂਰ ਆਪ ਦੇ ਦਰਸ਼ਨ ਕਰਾਂਗਾ।
ਇਸ ਵੇਲੇ ਬੁਧ ਦਾ ਵਿਆਹ ਹੋਇਆਂ ਤਿੰਨ ਵਰ੍ਹੇ ਹੋ ਗਏ ਸਨ ਤੇ ਘਰ ਇਕ ਬੱਚਾ ਵੀ ਪੈਦਾ ਹੋ ਗਿਆ ਸੀ, ਨਾਂ ਰਖਿਆ ਗਿਆ ਸੀ ਰਾਹੁਲ। ਰਾਹੁਲ ਅਜੇ ਸਤਾਂ ਕੁ ਦਿਨਾਂ ਦਾ ਹੀ ਸੀ।
ਘਰ-ਤਿਆਗ-

ਹਾੜ ਦੀ ਪੂਰਬਣਾ ਸੀ। ਅਧੀ ਰਾਤ ਦਾ ਵੇਲਾ ਸੀ। ਬੁੱਧ ਆਪਣੇ ਪਲੰਗ ਤੋਂ ਉਠੇ। ਦੇਖਿਆ, ਯਸ਼ੋਧਰਾ ਸੁੱਤੀ ਪਈ ਸੀ। ਕੋਲ ਬੱਚਾ ਵੀ ਕੱਛ ਵਿਚ ਵੜਿਆ ਪਿਆ ਹੈ। ਬੱਚੇ ਦੀ ਖ਼ੁਸ਼ੀ ਵਿਚ ਚਲ ਰਿਹਾ ਆਨੰਦ ਉਤਸਵ ਅਜੇ ਪੂਰੇ ਜੋਬਨ ਤੇ ਸੀ ਤੇ

੩੮.